Rustme-Hind Dara Singh
₹150.00
-ਮੈਂ ਦੁੱਧ ਨਹੀਂ ਪੀਣਾ।’ ਰਾਤ ਵਾਲੀ ਕਾਰਵਾਈ ਤੋਂ ਡਰਦਾ ਦਾਰਾ ਬੋਲਿਆ। ਜੰਨ ਤੁਰਨ ਵੇਲੇ ਮਾਂ ਦੀ ਨਸੀਹਤ ਵੀ ਯਾਦ ਆਈ-‘ਪੁੱਤ ਰਾਤ ਵੇਲੇ ਉਥੇ ਦੁੱਧ ਨਾ ਪੀਵੀਂ ਨਹੀਂ ਤਾਂ…।’
ਪਰ ਲੜਕੀ ਵਾਲੇ ਜਿੱਦ ਪੈ ਗਏ, ‘ਕਾਕਾ ਜੀ ਨੂੰ ਦੁੱਧ ਜ਼ਰੂਰ ਪਿਆਉਣਾ ਹੈ। ਦਾਰਾ ਕਹੀ ਜਾਵੇ ਮੈਂ ਨੀ ਪੀਣਾ, ਮੈਂ ਨੀ ਪੀਣਾ…।’
ਦਾਰੇ ਦੀ ਭੂਆ ਦੇ ਪੁੱਤ ਬਚਿੱਤਰ ਨੇ ਕਿਹਾ-‘ਪੀ ਲੈ, ਪੀ ਲੈ, ਕੁਝ ਨਹੀਂ ਹੁੰਦਾ।’
ਦੁੱਧ ਪਿਆਉਣ ਵਾਲੇ ਹੈਰਾਨ, ‘ਇਹ ਕੁਝ ਨਹੀਂ ਹੁੰਦਾ’ ਕੀ ਹੋਇਆ। ਖ਼ੈਰ ਉਹਨਾਂ ਦੀ ਜਿੱਦ ਅੱਗੇ ਦਾਰੇ ਨੂੰ ਦੁੱਧ ਪੀਣਾ ਪਿਆ, ਉਹ ਵੀ ਕੰਗਣੀਵਾਲਾ ਭਰਿਆ ਗਲਾਸ। ਦੁੱਧ ਪੀਦਿਆਂ ਉਸਨੂੰ ਮਾਂ ਦੀ ਦੂਸਰੀ ਹਦਾਇਤ ਯਾਦ ਆਈ,-‘ਪੁੱਤ ਸੌਣ ਤੋਂ ਪਹਿਲਾਂ ਪਿਸ਼ਾਬ ਜ਼ਰੂਰ ਕਰ ਲਵੀਂ।’
ਦਾਰੇ ਨੇ ਆਪਣੇ ਜਾਣੇ ਪੂਰੀ ਤਸੱਲੀ ਨਾਲ ਪਿਸ਼ਾਬ ਕੀਤਾ। ਪਰ ਰਾਤ ਵੇਲੇ ਸੁੱਤਿਆ ਦਾਰੇ ਨੂੰ ਪਤਾ ਹੀ ਨਾ ਲੱਗਾ, ਕਦੋਂ ਮੂਤਰਵਾਲੀ ਕਾਰਵਾਈ ਪੈ ਗਈ। ਮੂੰਹ ਹਨੇਰੇ ਪਤਾ ਲੱਗਾ ਤਾਂ ਭੂਆ ਦੇ ਪੁੱਤ ਨੂੰ ਜਗਾ ਕੇ ਦੱਸਿਆ-‘ਚੰਨ ਤਾਂ ਚੜ੍ਹ ਗਿਆ ਰਾਤੀਂ।’
Reviews
There are no reviews yet.