Sach Nu Fansi
₹150.00
ਪੰਜਾਬੀ ਨਾਵਲ ਦੇ ਖੇਤਰ ਵਿੱਚ ਪੈਰ ਰੱਖਦਿਆਂ ਹੀ ਵੱਡੇ ਲੇਖਕ ਵਜੋਂ ਜਸਵੰਤ ਸਿੰਘ ਕੰਵਲ ਦਾ ਨਾਂ ਸੂਰਜ ਵਾਂਗ ਦਗਦਾ ਤੇ ਲਿਸ਼ਕੋਰ ਮਾਰਦਾ ਨਜ਼ਰ ਆਉਦਾ ਹੈ। ਉਸ ਦੇ ਸਾਰੇ ਨਾਵਲ ਹੀ ਵਖਰੀ ਭਾਂਤ ਦੇ ਜਿੱਥੇ ਰੂਪਕ ਪੱਖੋਂ ਹਨ ਉੱਥੇ ਉਨ੍ਹਾਂ ਵਿੱਚ ਵਿਸ਼ਾ ਵੀ ਨਿਵੇਕਲਾ ਤੇ ਲੋਕਾਂ ਦੇ ਪ੍ਰਸੰਗ ਦਾ ਹੁੰਦਾ ਹੈ, ਇਸ ਸਬੰਧ ਵਿੱਚ ਉਸ ਦੇ ਲਿਖੇ ਨਾਵਲਾਂ ਦੀ ਲੋਕ ਪ੍ਰਿਯਤਾ ਦੇਖੀ ਜਾ ਸਕਦੀ ਹੈ। ਕੰਵਲ ਦੇ ਨਾਵਲਾਂ ਵਿੱਚ ਔਰਤ ਦੇ ਮਸਲੇ ਨੂੰ ਪਿਆਰ ਅਤੇ ਪਿਆਰ-ਵਿਆਹ ਨੂੰ ਕੇਂਦਰਿਤ ਕਰਕੇ ਯਥਾਰਥ ਦੇ ਅੰਤਰ-ਵਿਰੋਧਾਂ ਅਤੇ ਪਿਆਰ ਫਲਸਫੇ ਨੂੰ ਵੇਦਾਂਤਿਕ ਰੂਪ ਵਿੱਚ ਐਸਾ ਨਿਭਾਇਆ ਗਿਆ ਹੁੰਦਾ ਹੈ ਕਿ ਪੰਜਾਬ ਦਾ ਸਮੁੱਚਾ ਨੌਜਵਾਨ ਵਰਗ ਕੰਵਲ ਨੇ ਨਾਵਲ ਪੜ੍ਹਨ ਵਲ ਲਾ ਦਿੱਤਾ ਹੈ।
ਜਸਵੰਤ ਸਿੰਘ ਕੰਵਲ ਦਾ ਪਲੇਠਾ ਨਾਵਲ ‘ਸੱਚ ਨੂੰ ਫਾਂਸੀ’ ਦਾ ਵਖਰਾ ਨਿਭਾਅ ਹੈ ਜਿਸ ਵਿੱਚ ਪੰਜਾਬੀ ਸਭਿਆਚਾਰ ਦੇ ਆਧੁਨਿਕ ਦਿਸ਼ਾਵਾਂ ਵਲ ਤਬਦੀਲ ਹੋਣ ਤੋਂ ਉਪਜੀ ਮਾਨਸਿਕਤਾ, ਮਨੋਬਣਤਰ, ਜੀਵ-ਜਾਚ ਦੇ ਨੈਤਿਕ ਆਦਰਸ਼ਾਂ ਦੇ ਆਪਸੀ ਮੇਲ ਮਿਲਾਪ ਵਿੱਚ ਉਪਜੇ ਅਰਥ-ਸਾਰਥਿਕਤਾ ਦਾ ਨਿਵੇਕਲਾ ਸੰਗਠਨ ਰੂਪਮਾਨ ਹੁੰਦਾ ਹੈ।
‘ਸੱਚ ਨੂੰ ਫਾਂਸੀ’ ਮੂਲ ਰੂਪ ਵਿੱਚ ਨਾਵਲੀ ਰਚਨਾ ਹੈ। ਰਚਨਾ ਦਾ ਇਹ ਅਰਥ ਸਿਰਜਣ ਪਾਤਰਾਂ, ਘਟਨਾਵਾਂ, ਕਾਰਜਾਂ ਅਤੇ ਸਥਿਤੀਆਂ ਦੇ ਕਾਰਜਾਂ ਦੇ ਮਾਧਿਅਮ ਰਾਹੀਂ ਬਿਰਤਾਂਤ ਦਾ ਸੰਗਠਨ ਉਸਾਰਦਾ ਹੈ ਤੇ ਫੈਲਦਾ ਜਾਂਦਾ ਹੈ।
Reviews
There are no reviews yet.