Show-room
₹250.00
ਮਾਈਨਿੰਗ ਅੱਜ ਦੇ ਪੰਜਾਬ ਦਾ ਸਭ ਤੋਂ ਚਰਚਿਤ ਵਰਤਾਰਾ ਹੈ। ਇਹ ਨਾ ਕੇਵਲ ਮੀਡੀਏ ਦੀਆਂ ਸੁਰਖ਼ੀਆਂ ‘ਚ ਛਾਇਆ ਰਹਿੰਦਾ ਹੈ, ਬਲਕਿ ਪੰਜਾਬ ਦੀ ਰਾਜਨੀਤੀ ਵੀ ਬਹੁਤ ਹੱਦ ਤੱਕ ਇਸ ਦੁਆਲੇ ਘੁਮਣ ਲੱਗ ਪਈ ਹੈ। ਇਹ ਇਸਦਾ ਇਕ ਪੱਖ ਹੈ । ਦੂਸਰਾ ਪਰ ਵਧੇਰੇ ਘਾਤਕ ਪੱਖ ਇਹ ਹੈ ਕਿ ਇਸਨੇ ਕੁਦਰਤ ਨੂੰ ਵਸਤ ਚ ਤਬਦੀਲ ਕਰ ਦਿੱਤਾ ਹੈ। ਧਰਤੀ ਜੋ ਪੰਜਾਬੀ ਬੰਦੇ ਲਈ ਮਾਂ ਸੀ, ਉਹ ਪੂੰਜੀ ਚ ਬਦਲ ਗਈ ਹੈ ਪਿੰਡ ਕਿਸੇ ਸ਼ੋਅ-ਰੂਮ ਚ ਜਿੱਥੇ ਹਰ ਚੀਜ਼ ਵਿਕਾਉ ਬਣ ਗਈ ਹੈ । ਕੁਝ ਹਨ ਜਿਹੜੇ ਆਪਣੀਆਂ ਗਰਜਾਂ ਪੂਰੀਆ ਕਰਨ ਲਈ ਵੇਚ ਰਹੇ ਹਨ ਤੇ ਕੁਝ ਉਹ ਵੀ ਜਿਨ੍ਹਾਂ ਦੀਆਂ ਜ਼ੜ੍ਹਾ ਪਿੰਡ ਨਾਲੋਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ ਕਿ ਉਹਨਾਂ ਦੀ ਨਵੀਂ ਪੀੜ੍ਹੀ ਜਾਂ ਤਾਂ ਬਦੇਸ਼ ਵੱਲ ਭਜੀ ਜਾ ਰਹੀ ਹੈ ਜਾਂ ਤੇ ਇੱਥੇ ਹੀ ਨੌਕਰੀ ਵਾਲੇ ਸ਼ਹਿਰਾਂ/ਕਸਬਿਆਂ ਵਿੱਚ ਵਸਦੀ ਹੋਈ। ਪਿੱਛੇ ਬਚਦਿਆਂ ਕੋਲ ਸੱਤਾ ਤੇ ਮਾਫੀਏ ਦੀਆਂ ਪਿੱਛਲੀਆਂ ਗੰਢਾਂ ਵਾਲੇ ਲੁੱਟ ਤੰਤਰ ਚ ਜੀਊਣ ਦੇ ਮੌਕੇ ਬੁਰੀ ਤਰ੍ਹਾਂ ਸੁੰਘੜ ਰਹੇ ਹਨ। ਭਵਿੱਖ ਪ੍ਰਤੀ ਡਾਵਾਂਡੋਲ ਇਹ ਪੰਜਾਬ, ਬਾਬੇ ਨਾਨਕ ਵਾਲਾ ਪੰਜਾਬ ਨਹੀਂ — ਨਾ ਵਾਰਸ ਸ਼ਾਹ ਵਾਲਾ ਹੀ। ਇਹ ਤਾਂ ਕਾਰਪੋਰੇਟ ਦੇ ਮਾਇਆ ਜਾਲ ਚ ਚੁੰਧਿਆਇਆ ਹੋਇਆ ਪੰਜਾਬ ਹੈ। ਇੱਥੇ ਖਪਤ ਦੀ ਵਿਨਾਸ਼ਲੀਲਾ ਇੰਨੀ ਭਿਅੰਕਰ ਹੈ ਕਿ ਕਿਸੇ ਆਦਮਖੋਰ ਦੈਂਤ ਵਾਂਗ ਸਬ ਕੁਝ ਹੜੱਪਦੀ ਜਾ ਰਹੀ ਹੈ — ਜੰਗਲ, ਪਹਾੜ, ਜ਼ਮੀਨਾ, ਭਾਈਚਾਰਾ, ਰਵਾਇਤਾਂ, ਇਜਤਾ ਤੇ ਇਖ਼ਲਾਕ ਤੱਕ ਵੀ। ਸੀ ਸਿਰਫ ਸੱਚ ਦੀਆਂ ਅੱਖਾਂ ਪਾ ਕੇ ਦੇਖਣ ਦੀ ਲੋੜ ਹੈ । ਇਸਦੀਆਂ ਪੈੜਾਂ ਹਰ ਪਾਸਿਓਂ ਵਲੇਵੇਂ ਲੈਂਦੀਆਂ ਸਾਫ਼ ਦਿਸ ਜਾਂਣਗੀਆਂ । ਇਹ ਨਾਵਲ ਇਹਨਾ ਤੰਦਾਂ ਕੁ ਦੇ ਕੁਝ ਸੰਕੇਂਤ ਫੜਣ ਦੀ ਇੱਕ ਕੋਸ਼ਿਸ਼ ਹੈ।
Reviews
There are no reviews yet.