Simtda Akash
₹120.00
ਸੁਪਨਾ ਚਾਹੇ ਨਿੱਜੀ ‘ਚ ਹੋਵੇ ਜਾਂ ਸਮੂਹਕ ਰੂਪ ਵਿੱਚ, ਇੱਕ ਅਰਸੇ ਤੋਂ ਬਾਅਦ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹੌਲੀ-ਹੌਲੀ ਜਿਵੇਂ ਗੁੰਮ ਹੀ ਜਾਂਦਾ ਹੈ । ਦਹਾਕਾ-ਦੋ ਦਹਾਕਿਆਂ ਦੀ ਉਥਲ-ਪੁਥਲ ਮਚਾ ਕੇ ਲਹਿਰਾਂ ਵੀ ਉਸੇ ਮੁੱਖਧਾਰਾ ‘ਚ ਜਜ਼ਬ ਹੋ ਜਾਂਦੀਆਂ ਹਨ, ਜਿਸ ਖ਼ਿਲਾਫ਼ ਉਹਨਾਂ ਨੇ ਕਦੀ ਵਿਦਰੋਹ ਦਾ ਝੰਡਾ ਚੁੱਕਿਆ ਹੁੰਦਾ। ਉਂਜ ਭਾਵੇਂ ਪਰਛਾਵੇਂ ਫੜਨ ਦੀ ਕੋਸ਼ਿਸ਼ ਜਾਰੀ ਰਹਿੰਦੀ ਹੈ, ਅਜੋਕੀ ਮੁੱਖਧਾਰਾ ਜੀਵਨ ਜਾਚ ਨਿੱਜ ਸੁਪਨਿਆਂ ਦੀ ਅੰਗੜਾਈ ਨੂੰ ਵੀ ਰਾਹ ‘ਚ ਨਿਗਲ ਜਾਂਦੀ ਹੈ ਅਤੇ ਲਹਿਰਾਂ ਦੀ ਮੰਜ਼ਲ ਨੂੰ ਵੀ।
ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਅਸੀਂ ਸਮਕਾਲ ਦੀਆਂ ਸਮਾਜਕ ਸੰਸਥਾਵਾਂ ਨੂੰ ਪਵਿਤਰ ਤੇ ਅਬਦਲ ਮੰਨੀ ਬੈਠੇ ਹਾਂ ਕਿ ਇਹ ਮੁੱਢ-ਕਦੀਮਾਂ ਕਾਲਾਂ ਤੋਂ ਇਵੇਂ ਹੀ ਸਨ, ਜਿਸ ਰੂਪ ਚ ਇਹ ਅੱਜ ਹਨ। ਅਸੀਂ ਇਹਨਾ ਸੰਸਥਾਵਾਂ ‘ਤੇ ਸੱਟ ਮਾਰੇ ਬਿਨਾਂ ਚਾਹੁੰਦੇ ਹਾਂ ਕਿ ਜ਼ਿੰਦਗੀ ਬਦਲ ਜਾਵੇ, ਸਮਾਜ ਬਦਲ ਜਾਵੇ। ਪਰ ਅਧਾਰ ਨੂੰ ਬਦਲੇ ਬਿਨਾਂ ਉਸਾਰ ‘ਚ ਕੋਈ ਵੱਡੀ ਤਬਦੀਲੀ ਸੰਭਵ ਨਹੀਂ ਹੁੰਦੀ। ਉਸਾਰ ਦੀ ਉੱਥਲ-ਪੁੱਥਲ ਬਿਨਾਂ ਮੁਆਫਕ ਹਾਲਾਤਾਂ ਦੇ,ਮੁੱੜ ਆਪਣੀ ਅਧਾਰ-ਜੜਤ ਵਿੱਚ ਢਲ ਜਾਂਦੀ ਹੈ।
Reviews
There are no reviews yet.