Loading
FREE SHIPPING PAN INDIA

Buniadan

250.00

  • – ਸੁੰਦਰਤਾ ਦੀ ਖਿੱਚ ਪੈਣੀ, ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਤੰਦਰੁਸਤ ਹੋ।
  • – ਔਖੇ ਸਬਕ ਅਤੇ ਔਖੇ ਹੋ ਕੇ ਸਿਖੇ ਸਬਕ, ਔਖੇ ਸਮਿਆਂ ਵਿਚ ਕੰਮ ਆਉਂਦੇ ਹਨ।
  • – ਦਰੋਪਦੀ ਦੇ ਅਪਮਾਨ ਕਾਰਨ, ਮਹਾਂਭਾਰਤ ਪੂਜਣਯੋਗ ਗ੍ਰੰਥ ਨਹੀਂ ਬਣਿਆ।
  • – ਕਾਮ ਨੂੰ ਕੁੱਚਲਣ ਵਾਲਾ ਸੰਤ ਜਾਂ ਸਨਿਆਸੀ ਤਾਂ ਹੋ ਸਕਦਾ ਹੈ, ਕਲਾਕਾਰ ਨਹੀਂ।
  • – ਹਾਰਿਆਂ ਦੀ ਕਿਸਮਤ ਹੁੰਦੀ ਹੈ, ਜੇਤੂਆਂ ਦੀ ਜਿੱਤ ਹੁੰਦੀ ਹੈ।
  • – ਸਮਾਗਮ ਕੋਈ ਹੋਵੇ, ਉਥੇ ਰੌਣਕ ਇਸਤਰੀਆਂ ਨਾਲ ਹੀ ਲਗਦੀ ਹੈ।
  • – ਝੂਠ ਬੋਲਣ ਤੋਂ ਬਿਨਾਂ ‘ਸੱਚਾ’ ਪਿਆਰ ਨਹੀਂ ਕੀਤਾ ਜਾ ਸਕਦਾ।
  • – ਬਾਲਮੀਕ ਦੀ ਰਾਮਾਇਣ ਬ੍ਰਾਹਮਣਾਂ ਨੇ ਵੀ ਪੂਜੀ ਪਰ ਬਾਲਮੀਕ ਸ਼ੂਦਰ ਹੀ ਰਿਹਾ।
  • – ਸ਼ੀਸ਼ੇ ਰਾਹੀਂ ਅਸੀਂ ਲਭਦੇ ਆਪਣੇ ਦੋਸ਼ ਹਾਂ, ਵਿਖਾਉਂਦੇ ਆਪਣੇ ਗੁਣ ਹਾਂ।
  • – ਜੇ ਮੋਢੇ ਮਜ਼ਬੂਤ ਹੋਣ ਤਾਂ ਜ਼ਿਮੇਵਾਰੀ ਵੀ ਮਨੋਰੰਜਨ ਬਣ ਜਾਂਦੀ ਹੈ।
  • – ਪੁਰਸ਼ ਵਿਚ ਪਿਤਾ ਵਾਲੇ ਗੁਣ, ਧੀ ਉਪਜਾਉਂਦੀ ਹੈ।
  • – ਭੈੜੀ ਆਦਤ, ਭੈੜੀ ਆਦਤ ਨੂੰ ਛੱਡਣ ਦੀ ਹਿੰਮਤ ਖੋਹ ਲੈਂਦੀ ਹੈ।
  • – ਲਾਲਚ ਕਦੇ ਬੁੱਢਾ ਨਹੀਂ ਹੁੰਦਾ, ਲਾਲਚ ਕਦੇ ਹਾਰ ਨਹੀਂ ਮੰਨਦਾ।
  • – ਬਦਲ ਤਾਂ ਅਸੀਂ ਆਪ ਜਾਂਦੇ ਹਾਂ ਪਰ ਕਹਿੰਦੇ ਹਾਂ ਜ਼ਮਾਨਾ ਹੀ ਬਦਲ ਗਿਆ ਹੈ।
  • – ਟਿਊਸ਼ਨਾਂ ਪੜ੍ਹਾਉਣ ਵਾਲੇ, ਸਤਿਕਾਰਯੋਗ ਅਧਿਆਪਕ ਨਹੀਂ ਬਣਦੇ।
  • – ਘਰ, ਭੋਜਨ ਅਤੇ ਆਰਾਮ ਲਈ ਹੁੰਦਾ ਹੈ, ਵਿਰੋਧ ਅਤੇ ਸੰਗ੍ਰਾਮ ਲਈ ਨਹੀਂ।
  • – ਹਮਦਰਦੀ ਦੀ ਉਮਰ ਲੰਮੀ ਨਹੀਂ ਹੁੰਦੀ ਅਤੇ ਇਹ ਬਾਰ-ਬਾਰ ਨਹੀਂ ਮਿਲਦੀ।
  • – ਜਿਤਨਾ ਸੰਸਾਰ ਅਸੀਂ ਵੇਖਦੇ ਹਾਂ, ਉਤਨਾ ਹੀ ਅਸੀਂ ਆਪ ਫੈਲਦੇ ਹਾਂ।
  • – ਆਪਣੇ ਸੈਂਟ ਨਾਲ ਇਸਤਰੀ, ਪੁਰਸ਼ ਦੀ ਚਾਲ ਅਤੇ ਵਿਹਾਰ ਬਦਲ ਦਿੰਦੀ ਹੈ।
  • – ਸਾਡੇ ਦੇਸ਼ ਵਿਚ ਕਨੂੰਨ ਦੀ ਹਕੂਮਤ ਨਹੀਂ ਰਹੀ, ਜਾਤ-ਪਾਤ ਦਾ ਰਾਜ ਰਿਹਾ ਹੈ।
  • – ਅਫ਼ਸਰ, ਚਿੰਤਕ, ਸੰਤ ਅਤੇ ਜੱਜ ਦੀ ਚੁੱਪ, ਉਨ੍ਹਾਂ ਦੇ ਪ੍ਰਭਾਵ ਨੂੰ ਵਧਾਉਂਦੀ ਹੈ।
  • – ਸਫਲ ਵਿਆਹ ਉਹ ਹੁੰਦਾ ਹੈ, ਜਿਥੇ ਪਤੀ-ਪਤਨੀ ਦੋਵੇਂ ਇਕ ਹੀ ਸਿਰਹਾਣਾ ਵਰਤਣ।
  • – ਸਹਿਯੋਗ ਅਤੇ ਮੁਕਾਬਲਾ ਜ਼ਿੰਦਗੀ ਦੇ ਦੋ ਬੁਨਿਆਦੀ ਆਧਾਰ ਹਨ।

Book informations

ISBN 13
978-93-5068-904-2
Language
Punjabi

Reviews

There are no reviews yet.

Be the first to review “Buniadan”

Your email address will not be published. Required fields are marked *

    0
    Your Cart
    Your cart is emptyReturn to Shop
    ×