Balde Daria
₹300.00
– ਡੈਡੀ ਸਾਹਬ’, ‘ਸਨੀ ਆਪਣੇ ਬਾਪ ਦੀਆਂ ਅੱਖਾਂ ਵਿਚ ਸਿੱਧਾ ਝਾਕਿਆ। ਇਕ ਗੱਲ ਤਾਂ ਪੱਥਰ ’ਤੇ ਲਕੀਰ ਐ, ਪੰਜਾਬ ’ਚ ਨੀ ਰਹਿਣਾ ਮੈਂ। ਏਥੇ ਹੈ ਕੀ? ਬੀ.ਏ. ਪੂਰੀ ਕਰ ਲਊਂ, ਕੀ ਪਤਾ ਐਮ.ਏ. ਵੀ ਕਰ ਲਵਾਂ, ਹੋ ਸਕਦੈ ਹੋਰ ਅੱਗੇ ਪੜ੍ਹਾਈ ਕਰਾਂ। ਚਪੜਾਸੀ ਦੀ ਨੌਕਰੀ ਵੀ ਨੀ ਮਿਲਣੀ। ਹੁਣ ਤਾਂ ਚਪੜਾਸੀ ਦੀ ਨੌਕਰੀ ਲਈ ਵੀ ਐਮ.ਏ., ਪੀ.ਐਚ.ਡੀ. ਮੁੰਡੇ ਕਤਾਰਾਂ ’ਚ ਜਾ ਲਗਦੇ ਐ। ਚੰਗਾ ਏਹੀ ਐ, ਮੈਂ ਏਥੋਂ ਵੇਲੇ ਨਾਲ ਨਿਕਲ ਜਾਵਾਂ, ਫੇਰ ਪੰਜ ਛੇ ਸਾਲਾਂ ਨੂੰ ਕਹੋਂਗੇ, ਇਹਦੇ ਨਾਲੋਂ ਤਾਂ ਚੰਗਾ ਸੀ ਕਨੇਡਾ ਈ ਭੇਜ ਦਿੰਦੇ…। ਮੇਰੇ ਨਾਲ ਦੇ ਬਾਰ੍ਹਵੀਂ ਕਰਕੇ ਚਲੇ ਗਏ ਸੀ, ਹੁਣ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਣੈ। ਮੇਰੇ ਐਵੇਂ ਢਾਈ-ਤਿੰਨ ਸਾਲ ਕਾਲਜ ਵਿਚ ਬਰਬਾਦ ਕਰਵਾਤੇ।’
ਸਨੀ ਦੀ ਲੰਮੀ-ਚੌੜੀ ਦਲੀਲ ਸੁਣਕੇ ਰੁਲੀਆ ਸਿੰਘ ਨੇ ਕਿਹਾ ਸੀ, ‘ਕਨੇਡਾ ਭੇਜਣ ਦੇ ਲਾਇਕ ਵੀ ਹੋਵੇ। ਬੈਂਡ ਤੇਰੇ ਪੰਜ ਨੀ ਆਉਦੇ। ਇਮਤਹਿਾਨ ਦੂਜੀ ਵਾਰ ਤੂੰ ਦੇਣਾ ਨੀ। ਵੀਜ਼ਾ ਲਾਉਣ ਵਾਲੇ ਮੇਰੇ ਪਿਉ ਤਾਂ ਲਗਦੇ ਨੀ…।’
– ਉਏ ਡੈਡੀ ਪੈਸੇ ਖਰਚਣ ਵਾਲਾ ਮੇਰਾ ਪਿਉ ਤਾਂ ਲਗਦਾ ਹੈ ਨਾ? ਮੰਮੀ ਸਮਝਾ ਨਾ ਡੈਡੀ ਨੂੰ। ਪੈਸਿਆਂ ਨਾਲ ਤਾਂ ਭਾਵੇਂ ਚਿੜੀਆਂ ਦਾ ਦੁੱਧ ਲੈ ਲਓ…।’
Reviews
There are no reviews yet.