Jamina Vale
₹150.00
ਉਹ ਸੱਤ ਸਨ। ਪਾਰੋ ਨੇ ਛੇਤੀ-ਛੇਤੀ ਗੱਲ ਮੁਕਾਉਣੀ ਚਾਹੀ। ਸਾਰਿਆਂ ਦੀ ਉਮਰਾਂ ਦੱਸ ਕੇ ਉਹਨਾਂ ਦਾ ਇਕੱਲੀ ਇਕੱਲੀ ਦਾ ਮੁੱਲ ਦੱਸਿਆ। ਪਰ੍ਹੇ ਲਿਜਾ ਕੇ ਇਹ ਵਿਸ਼ਵਾਸ ਵੀ ਦਿੱਤਾ ਕਿ ਇਹ ਵਸੂਗੀ। ਜੇ ਕੋਈਂ ਗੱਲ ਹੋ ਜਾਵੇ ਤਾਂ ਮੈਂ ਜਿੰਮੇਵਾਰ ਆਂ। ਇਹ ਮਾੜੀਆਂ ਕੁੜੀਆਂ ਨਹੀਂ। ਇਹਨਾਂ ਨੂੰ ਤਾਂ ਬੱਸ ਰੋਟੀ ਕੱਪੜਾ ਚਾਹੀਦੈ।
ਮ੍ਹਿੰਦਰ ਨੂੰ ਸਾਰੀਆਂ ਹੀ ਸੋਹਣੀਆਂ ਲੱਗੀਆਂ। ਸਭ ਦਾ ਰੰਗ ਸਾਂਵਲਾ ਅਤੇ ਅੱਖਾਂ ਮੋੋਟੀਆਂ-ਮੋਟੀਆਂ। ਸਿਰਾਂ ਦੇ ਵਾਲ ਲੰਬੇ-ਲੰਬੇ। ਪਾਰੋ ਨੇ ਸਭ ਤੋਂ ਵੱਡੀ ਦੀ ਉਮਰ ਚੌਂਤੀ-ਪੈਂਤੀ ਸਾਲ ਦੱਸੀ। ਉਹਦਾ ਮੁੱਲ ਪੰਦਰਾ ਹਜ਼ਾਰ ਸੀ। ਦੋ ਕੁੜੀਆਂ ਅਠਾਈ-ਅਠਾਈ, ਤੀਹ-ਤੀਹ ਸਾਲਾਂ ਦੀਆਂ ਸਨ। ਪਾਰੋ ਨੇ ਦੱਸਿਆ ਕਿ ਇਹਨਾਂ ਦਾ ਸੌਦਾ ਹੋ ਚੁੱਕਿਆ ਹੈ। ਵੀਹ-ਵੀਹ ਹਜ਼ਾਰ ਵਿਚ। ਉਹ ਪੰਜ-ਪੰਜ ਹਜ਼ਾਰ ਰੁਪਿਆ ਬਿਆਨਾ ਫੜਾ ਗਏ ਹਨ। ਬਾਕੀ ਰਕਮ ਦੇ ਕੇ ਇਹ ਪਰਸੋਂ ਨੂੰ ਚਲੀਆਂ ਜਾਣਗੀਆਂ। ਉਹ ਕਹਿੰਦੀ, ‘‘ਹੁਣੇ ਗਏ ਨੇ। ਇਕੋ ਪਿੰਡ ਦੇ ਸੀ।’’ ਦੋ ਕੁੜੀਆਂ ਚੌਵੀ-ਚੌਵੀ, ਪੱਚੀ-ਪੱਚੀ ਸਾਲਾਂ ਦੀਆਂ ਸਨ। ਉਹ ਪੱਚੀ-ਪੱਚੀ ਹਜ਼ਾਰ ਵਿਚ ਜਾਣਗੀਆਂ। ਅਠਾਈ-ਤੀਹ ਸਾਲ ਵਾਲੀਆਂ ਦੋਵੇਂ ਕੁੜੀਆਂ ਪਾਰੋ ਨੇ ਤੁਰਤ ਹੀ ਰਸੋਈ ਵਿਚ ਭੇਜ ਦਿੱਤੀਆਂ ਅਤੇ ਆਪਣੀ ਭਾਸ਼ਾ ਵਿਚ ਉਹਨਾਂ ਨੂੰ ਸਮਝਾਇਆ ਕਿ ਚਾਹ ਬਣਾ ਲੈਣ ਸਾਰਿਆਂ ਵਾਸਤੇ
Reviews
There are no reviews yet.