Bahut Sare Churraste
₹300.00
ਇਹ ਨਾਵਲ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਮੇਰੇ ਮਨ ‘ਚ ਇਸਦੀ ਇੱਕ ਅਸਪੱਸ਼ਟ ਜਿਹੀ ਰੂਪ-ਰੇਖਾ ਸੀ ਤੇ ਇੱਕ ਧੁੰਦਲੀ ਜਿਹੀ ਤਸਵੀਰ ਵੀ। ਮੈ ਜਾ ਮੇਰੀ ਪੀੜ੍ਹੀ ਵਿੱਚ ਜੰਮਿਆ ਦਾ ਇਹ ਸੁਭਾਗ ਹੈ ਕਿ ਉਹ ਤਿੱਖੀਆਂ ਤਬਦੀਲੀਆਂ ਦੇ ਇਸ ਦੌਰ ਨੂੰ ਜਿਊ ਰਹੇ ਹਨ । ਅਸੀਂ ਰਵਾਇਤੀ ਖੇਤੀ ਨੂੰ ਹਰੇ ਇਨਕਲਾਬ ਦੀ ਆਮਦ ਨਾਲ ਵਪਾਰਕ ਖੇਤੀ ‘ਚ ਤਬਦੀਲ ਹੁੰਦਿਆਂ ਵੀ ਦੇਖਿਆ ਹੈ, ਸਾਂਝੇ ਪਰਿਵਾਰਾਂ ਨੂੰ ਇਕਹਿਰੇ ਪਰਿਵਾਰਾਂ ਅਤੇ ਹੁਣ ਇਕਹਿਰੇ ਮਾਪਾ ਵੱਲ ਵਧਦਿਆਂ ਵੀ ਦੇਖ ਰਹੇ ਹਾਂ। ਨਿੱਜੀ ਹੋਂਦ ਦੇ ਨਾਂ ਹੇਠ ਕਾਰਪੋਰੇਟ ਦੇ ਸਭਿਆਚਾਰਕ ਹਮਲੇ ਨੂੰ ਵੀ ਭੁਗਤ ਰਹੇ ਹਾਂ। ਜਿਹੜਾ ਮੀਡੀਆ—ਖ਼ਾਸ ਕਰਕੇ ਬਿਜਲਈ ਮੀਡੀਆ—ਰਾਹੀਂ ਸਮਾਜਕ ਸਰੋਕਾਰ ਤੋਂ ਟੁੱਟੇ ਖਪਤਵਾਦੀ ਮਨੁੱਖ ਨੂੰ ਘੜਨ ਦੇ ਰੂਪ ‘ਚ ਹੋ ਰਿਹਾ ਹੈ । ਇਸ ਨਾਵਲ ‘ਚ ਇਨ੍ਹਾਂ ਨਵੇਂ ਵਰਤਾਰਿਆਂ ਨਾਲ ਜ਼ਿੰਦਗੀ ਦੇ ਬਦਲ ਰਹੇ ਵਹਿਣ ਦੇ ਪ੍ਰਭਾਵਾਂ ਦੀ ਤਸਵੀਰਕਸ਼ੀ ਹੈ। ਇਸੇ ਸੰਦਰਭ ਚ ਨਵੇਂ ਉਭਰ ਰਹੇ ਸਮਾਜਕ ਰੁਝਾਨਾਂ ਤੇ ਉਹਨਾਂ ਦੇ ਪਿਛੋਕੜ ਚ ਕੰਮ ਕਰਦੀਆਂ ਧਾਰਾਵਾਂ ਬਾਰੇ ਸੰਵਾਦ ਵੀ ਹੈ ।
Book informations
ISBN 13
978-93-5068-878-6
Year
2015
Number of pages
527
Edition
2015
Binding
Paperback
Language
Punjabi
Reviews
There are no reviews yet.