Loading

Bhanda Bhandaria

$7.35

ਸੱਚ ਦਾ ਪਾਂਧੀ— ਸਾਧੂ ਰਾਮ ਕੁਸਲਾ
ਆਪਣੇ ਆਪੇ ਸੰਬੰਧੀ ਲਿਖਣਾ ਅਸਲ ਵਿੱਚ ਬੀਤੇ ਸਮੇਂ ਨੂੰ ਮੁੜ ਪਰਖਣਾ ਹੁੰਦਾ।ਹਰ ਮਨੁੱਖ ਦੀ ਜ਼ਿੰਦਗੀ ਇੱਕ ਵੱਖਰੇ ਗੀਤ ਦੀ ਤਰ੍ਹਾਂ ਹੁੰਦੀ ਹੈ।ਉਸ ਗੀਤ ਵਿਚਲੀਆਂ ਧੁਨਾਂ ਕਦੇ ਉਦਾਸੀ ਪੈਦਾ ਕਰਦੀਆਂ ਨੇ, ਕਦੇ ਮਨ ਵਿੱਚ ਅਕਹਿ ਖ਼ੁਸ਼ੀ ਖੇੜਾ ਪ੍ਰਦਾਨ ਕਰਦੀਆਂ ਨੇ।ਸਮਾਜਿਕ ਜੀਵਨ ਲਈ ਹਰ ਮਨੁੱਖ ਸੰਘਰਸ਼ ਦੇ ਰਾਹੇ ਪਿਆ ਹੈ।ਸੱਚ ਦੇ ਰਾਹ ਤੇ ਚੱਲਕੇ ਸੰਘਰਸ਼ ਕਰਨ ਵਾਲੇ ਇਸ ਆਲਮ ਵਿੱਚ ਬਹੁਤ ਥੋੜ੍ਹੇ ਨੇ।
ਆਪਣੇ ਜੀਵਨ ਨੂੰ ‘ਭੰਡਾ ਭੰਡਾਰੀਆ’ ਦੀ ਖੇਡ ਦੱਸਣ ਵਾਲਾ ਸਾਧੂ ਰਾਮ ਕੁਸਲਾ ਜੀਵਨ ਦੇ ਗੁਜ਼ਰੇ ਪਲਾਂ ਨੂੰ ਬੜਾ ਨੇੜਿਓਂ ਦੇਖਦਾ ਹੈ।ਸ੍ਵੈਜੀਵਣੀਕਾਰ ਦੀ ਇਹ ਸ੍ਵੈਜੀਵਣੀ ਪੜ੍ਹਦਾ ਹੋਇਆ ਪਾਠਕ ਆਪਣੇ ਧੁਰ ਅੰਦਰ ਤੱਕ ਆਪਣੇ ਆਪੇ ਨੂੰ ਝੰਜੋੜਦਾ ਹੋਇਆ ਮਹਿਸੂਸ ਕਰੇਗਾ।ਇਸ ਵਿਚਲੀਆਂ ਬਹੁਤ ਘਟਨਾਵਾਂ ਇਸ ਤਰ੍ਹਾਂ ਜਾਪ ਰਹੀਆਂ ਨੇ ਜਿਵੇਂ ਹਰ ਮਨੁੱਖ ਦੀ ਵਾਸਤਵਿਕਤਾ ਦੀ ਹੋਣੀ ਵਾਪਰੀ ਹੋਵੇ।
ਕੁਸਲਾ ਸੱਚ ਦਾ ਪਾਂਧੀ ਬਣਿਆ।ਇਸ ਪੰਧ ਤੇ ਚੱਲਣ ਲਈ ਜੇਕਰ ਉਸ ਨੂੰ ਆਪਣੇ ਨਿੱਜੀ ਹਿੱਤਾਂ ਦੀ ਬਲੀ ਵੀ ਦੇਣੀ ਪਈ ਤਾਂ ਉਹ ਟਲਿਆ ਨਹੀਂ ਬਲਕਿ ਡਟ ਕੇ ਖੜਿ੍ਹਆ।ਬੇਸ਼ੱਕ ‘ਭੰਡਾ ਭੰਡਾਰੀਆ’ ਦੀ ਇਹ ਖੇਡ ਹਰ ਬੱਚਾ ਆਪਣੇ ਬਚਪਨ ਸਮੇਂ ਖੇਡਦਾ ਹੈ ਪਰ ਕੁਸਲੇ ਦੇ ਲਈ ਇਹ ਖੇਡ ਕੇਵਲ ਬਚਪਨ ਦੀ ਨਹੀਂ ਬਲਕਿ ਪੂਰੇ ਜੀਵਨ ਲਈ ਹੀ ਬਣ ਗਈ।
ਬਚਪਨ ਤੋਂ ਬਾਪ ਦਾ ਸਾਇਆ ਉੱਠਣਾ, ਗੁਰਬਤ ਵਿੱਚ ਜਿਉਣਾ, ਮੁਸ਼ਕਲਾਂ ਨੂੰ ਹੰਢਾਉਣਾ, ਉੱਚ ਸਿੱਖਿਆ ਵੱਲ ਵਧਣਾ, ਨੌਕਰੀ ਵਿੱਚ ਆਉਣਾ, ਭ੍ਰਿਸ਼ਟ ਸਿਸਟਮ ਵਿੱਚ ਬੇਦਾਗ਼ ਰਹਿਣਾ, ਕੋਰਟ ਕੇਸਾਂ ਦਾ ਸਾਹਮਣਾ ਕਰਨਾ, ਕਾਮਰੇਡਾਂ ਨਾਲ ਸੰਪਰਕ ਬਣਨਾ, ਅੱਤਵਾਦ ਦੇ ਦੌਰ ਵਿੱਚੋਂ ਗੁਜ਼ਰਨਾ, ਮੁਲਾਜ਼ਮ ਲਹਿਰ ਦਾ ਮੋਢੀ ਬਣਨਾ, ਸੱਤਾਧਾਰੀਆਂ ਦੀ ਈਨ ਨਾ ਮੰਨਣਾ, ਅਣਜੰਮੀਆਂ ਧੀਆਂ ਦਾ ਰਾਖਾ ਕਹਾਉਣਾ, ਸਾਦਗੀ ਵਾਲਾ ਜੀਵਨ ਅਪਣਾਉਣਾ, ਆਰਥਿਕ ਤੰਗੀਆਂ ਨਾਲ ਘੁਲਣਾ ਆਦਿ ਹੋਰ ਜੀਵਨ ਬਹੁੑਪੱਖੀ ਪੱਖਾਂ ਜ਼ਰੀਏ ਆਪਣੀ ਸ਼ਖ਼ਸੀਅਤ ਨੂੰ ਸ਼ਬਦਾਂ ਵਿੱਚ ਪਰੋਣਾ ਕੁਸਲੇ ਲਈ ਜੀਵਨ ਇਮਤਿਹਾਨ ਪਰਖ ਦੀ ਮੁੜ ਘੜੀ ਸੀ।ਮੈਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਕੁਸਲਾ ਸਾਰੀ ਉਮਰ ਸੱਚ ਦਾ ਪਾਂਧੀ ਬਣਿਆ ਰਿਹਾ ਤੇ ਆਪਣੇ ਜੀਵਨ ਨੂੰ ਇਮਤਿਹਾਨਾਂ ਜ਼ਰੀਏ ਪਾਸ ਕਰਕੇ ਸਫਲ ਬਣਾਇਆ।

Categories: , ,

ਸ੍ਵੈਜੀਵਣੀਕਾਰ ਨੇ ਆਪਣੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨੂੰ ਸੱਚ ਦੇ ਪ੍ਰਕਾਸ਼ ਜ਼ਰੀਏ ਉਭਾਰਿਆ। ਇਹੀ ਸ੍ਵੈਜੀਵਣੀ ਦਾ ਮਹੱਤਵਪੂਰਨ ਤੱਤ ਹੈ ਕਿ ਆਪਣੇ ਆਪ ਨੂੰ ਲੇਖਕ ਕਿੰਨੇ ਕੁ ਸੱਚ ਜ਼ਰੀਏ ਉਭਾਰਦਾ ਹੈ ਤਾਂ ਹੀ ਸ੍ਵੈਜੀਵਣੀ ਇੱਕ ਸਫਲ ਸ੍ਵੈਜੀਵਣੀ ਸਿੱਧ ਹੁੰਦੀ ਹੈ।ਪਾਠਕ ਇਸ ਜੀਵਨ ਤੋਂ ਸੇਧ ਪ੍ਰਦਾਨ ਕਰਕੇ ਆਪਣੇ ਜੀਵਨ ਨੂੰ ਰੋਸ਼ਨਮਈ ਬਣਾਉਂਦੇ ਹਨ।ਸੰਖੇਪ ਵਿੱਚ ‘ਭੰਡਾ ਭੰਡਾਰੀਆ’ ਦੀ ਖੇਡ ਖੇਡਣ ਵਿੱਚ ਕੁਸਲਾ ਕਿੰਨਾ ਕੁ ਸਫਲ ਰਿਹਾ, ਪਾਠਕ ਖ਼ੁਦ ਜਦੋਂ ਸ੍ਵੈਜੀਵਣੀ ਦਾ ਅਧਿਐਨ ਕਰਨਗੇ ਤਾਂ ਹੀ ਦੱਸ ਸਕਣਗੇ।ਕੁਸਲੇ ਦਾ ਜੀਵਨ ਅਸਲ ਵਿੱਚ ੋਸੱਚ ਦੇ ਪੰਧੋ ਵਾਲਾ ਜੀਵਨ ਹੈ,ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ । ਇਸ ਲਿਖਤ ਦੇ ਪੰਨੇ ਸੱਚ ਦੀ ਗਵਾਹੀ ਭਰਦੇ ਮਿਲਣਗੇ।
ਬੂਟਾ ਸਿੰਘ ਮਾਨ, ਬਠਿੰਡਾ

Book informations

ISBN 13
978-93-6359-015-1
Year
2026
Number of pages
535
Binding
HB
Language
Punjabi

Reviews

There are no reviews yet.

Be the first to review “Bhanda Bhandaria”

Your email address will not be published. Required fields are marked *

    Your cart is emptyReturn to Shop
    ×