Gadri Gulab Kaur
₹150.00
ਆਖ਼ਰ ਗੁਲਾਬ ਕੌਰ ਦੀ ਉਡੀਕ ਮੁੱਕੀ। ਮਾਨ ਸਿੰਘ ਅੰਦਰ ਆਇਆ ਤਾਂ ਲੜਖੜਾ ਰਿਹਾ ਸੀ ਤੇ ਉਹ ਪੂਰਾ ਸ਼ਰਾਬੀ ਸੀ। ਉਸਨੂੰ ਵੇਖਦਿਆਂ ਹੀ ਗੁਲਾਬ ਕੌਰ ਨੂੰ ਅੱਗ ਲੱਗ ਗਈ।
-ਤੇਰੇ ਕੋਲੋਂ ਅੱਜ ਵੀ ਸਬਰ ਨੀ ਹੋਇਆ? ਤੈਨੂੰ ਪਤਾ ਹੈ ਨਾ ਅਸੀਂ ਵੇਲੇ ਨਾਲ ਘਾਟ ’ਤੇ ਪੁੱਜਣੈ? ’
-ਮੈਂ… ਮੈਂ…, ਉਹ ਮੇਰਾ ਮਿੱਤਰ… ਖਹਿੜੇ ਪੈ ਗਿਆ।…. ਕਹਿੰਦਾ ਜਾਣ ਲੱਗੇ ਨੂੰ ਪਾਲਟੀ (ਪਾਰਟੀ) ਕਰਨੀ… ਐਂ…।’ ਮਾਨ ਸਿੰਘ ਹੱਕ ਪੈਂਦੀ ਵਾਂਗ ਬੋਲਿਆ।
-ਮੈਂ ਆਪਣੇ ਗ਼ਦਰੀ ਵੀਰਾਂ ਨੂੰ ਕੀ ਮੂੰਹ ਵਿਖਾਵਾਂਗੀ। ਤੂੰ ਤਾਂ ਮੈਨੂੰ ਜਿਉਂਦੀ ਨੂੰ ਮਾਰ ਸੁੱਟਿਐ।’ ਉਹ ਰੋਣ ਲੱਗ ਪਈ।
-ਤੂੰ ਵੀ ਰਹਿਣ ਦੇ ਗੁ-ਗੁਲਾਬੋ। ਆਪਾਂ ਕਿਸੇ ਹੋਰ ਜਹਾਜ਼ ਤੇ ਚਲੇ ਚੱਲਾਂਗੇ।’
-ਤੂੰ ਏਸੇ ਤਰ੍ਹਾਂ ਤੁਰ ਜਿਵੇਂ ਦਾ ਹੈਗਾਂ। ਮੈਂ ਆਪਣੇ ਵੀਰਾਂ ਤੋਂ ਖ਼ਿਮਾ ਮੰਗ ਲੳੂਂਗੀ। ਚੱਲ ਤੁਰ…।’
-ਮੈਂ ਨਹੀਂ ਜਾਣਾ, ਕਿਹਾ ਹੈ ਨਾਂ ਮਗਰੋਂ ਚੱਲਾਂਗੇ।’
-ਮੈਨੂੰ ਤੇਰੇ ਲੱਛਣਾਂ ਬਾਰੇ ਸ਼ੱਕ ਤਾਂ ਹੈ ਤੀ, ਪਰ ਤੂੰ ਇੱਦਾਂ ਮੌਕੇ ਤੇ ਧੋਖਾ ਦੇਵੇਂਗਾ, ਇਹ ਨਹੀਂ ਤੀ ਪਤਾ।’…
-ਜਾਹ ਮੈਂ ਨੀ ਜਾਣਾ, ਤੂੰ ਜਾਣਾ ਹੈ ਤਾਂ ਜਾਹ।’ ਮਾਨ ਸਿੰਘ ਲਕੀਰ ਖਿੱਚ ਗਿਆ।
-ਪੱਕੀ ਗੱਲ ਹੈ ਨਹੀਂ ਜਾਣਾ? ’ ਗੁਲਾਬ ਕੌਰ ਨੂੰ ਯਕੀਨ ਨਾ ਆਇਆ, ਗੁੱਸੇ ਵਿਚ ਉਸਦਾ ਚਿਹਰਾ ਤਪਣ ਲੱਗਾ।
-ਹਾਂ, ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ।’ ਮਾਨ ਸਿੰਘ ਨੇ ਧਰਤੀ ’ਤੇ ਪੈਰ ਮਾਰਨਾ ਚਾਹਿਆ, ਪਰ ਸ਼ਰਾਬੀ ਹੋਣ ਕਰਕੇ ਥਿੜਕ ਗਿਆ ਤੇ ਡਿੱਗ ਪਿਆ।
ਗੁਲਾਬ ਕੌਰ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸਨੇ ਆਪਣੀਆਂ ਚੂੜੀਆਂ ਲਾਹ ਕੇ, ਮਾਨ ਸਿੰਘ ਦੇ ਮੂੰਹ ਉੱਪਰ ਵਗਾਹ ਮਾਰੀਆਂ :
-ਤੂੰ ਕੌਮ ਨੂੰ ਲਾਜ ਲਾਈ ਹੈ। ਤੂੰ ਮੇਰਾ ਵੀ ਅਪਮਾਨ ਕੀਤਾ ਹੈ। ਤੂੰ ਇਹ ਮਰਦਾਂ ਵਾਲਾ ਕੰਮ ਨਹੀਂ ਕੀਤਾ। ਲੈ ਆਹ ਚੂੜੀਆਂ ਪਹਿਨ ਲਾ। ਮੈਂ ਚੱਲੀ ਆਂ। ਅੱਜ ਤੋਂ ਤੂੰ ਮੇਰਾ ਪਤੀ ਨੀ ਹੈਂ, ਨਾ ਮੈਂ ਤੇਰੀ ਘਰ ਵਾਲੀ ਹਾਂ।’ ਵੰਗਾਰ ਕੇ ਗੁਲਾਬ ਕੌਰ ਨੇ ਆਪਣੀ ਗਠੜੀ ਚੁੱਕੀ ਤੇ ਘਰੋਂ ਬਾਹਰ ਨਿਕਲਕੇ ਵਾਹੋ-ਦਾਹੀ ਬੰਦਰਗਾਹ ਵੱਲ ਦੌੜ ਪਈ।
Reviews
There are no reviews yet.