Gadri Gulab Kaur
₹150.00
-ਮੈਨੂੰ ਤੇਰੇ ਲੱਛਣਾਂ ਬਾਰੇ ਸ਼ੱਕ ਤਾਂ ਹੈ ਤੀ, ਪਰ ਤੂੰ ਇੱਦਾਂ ਮੌਕੇ ਤੇ ਧੋਖਾ ਦੇਵੇਂਗਾ, ਇਹ ਨਹੀਂ ਤੀ ਪਤਾ।’...
-ਜਾਹ ਮੈਂ ਨੀ ਜਾਣਾ, ਤੂੰ ਜਾਣਾ ਹੈ ਤਾਂ ਜਾਹ।’ ਮਾਨ ਸਿੰਘ ਲਕੀਰ ਖਿੱਚ ਗਿਆ।
-ਪੱਕੀ ਗੱਲ ਹੈ ਨਹੀਂ ਜਾਣਾ? ’ ਗੁਲਾਬ ਕੌਰ ਨੂੰ ਯਕੀਨ ਨਾ ਆਇਆ, ਗੁੱਸੇ ਵਿਚ ਉਸਦਾ ਚਿਹਰਾ ਤਪਣ ਲੱਗਾ।
-ਹਾਂ, ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ।’ ਮਾਨ ਸਿੰਘ ਨੇ ਧਰਤੀ ’ਤੇ ਪੈਰ ਮਾਰਨਾ ਚਾਹਿਆ, ਪਰ ਸ਼ਰਾਬੀ ਹੋਣ ਕਰਕੇ ਥਿੜਕ ਗਿਆ ਤੇ ਡਿੱਗ ਪਿਆ।
ਗੁਲਾਬ ਕੌਰ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸਨੇ ਆਪਣੀਆਂ ਚੂੜੀਆਂ ਲਾਹ ਕੇ, ਮਾਨ ਸਿੰਘ ਦੇ ਮੂੰਹ ਉੱਪਰ ਵਗਾਹ ਮਾਰੀਆਂ :
-ਤੂੰ ਕੌਮ ਨੂੰ ਲਾਜ ਲਾਈ ਹੈ। ਤੂੰ ਮੇਰਾ ਵੀ ਅਪਮਾਨ ਕੀਤਾ ਹੈ। ਤੂੰ ਇਹ ਮਰਦਾਂ ਵਾਲਾ ਕੰਮ ਨਹੀਂ ਕੀਤਾ। ਲੈ ਆਹ ਚੂੜੀਆਂ ਪਹਿਨ ਲਾ। ਮੈਂ ਚੱਲੀ ਆਂ। ਅੱਜ ਤੋਂ ਤੂੰ ਮੇਰਾ ਪਤੀ ਨੀ ਹੈਂ, ਨਾ ਮੈਂ ਤੇਰੀ ਘਰ ਵਾਲੀ ਹਾਂ।’ ਵੰਗਾਰ ਕੇ ਗੁਲਾਬ ਕੌਰ ਨੇ ਆਪਣੀ ਗਠੜੀ ਚੁੱਕੀ ਤੇ ਘਰੋਂ ਬਾਹਰ ਨਿਕਲਕੇ ਵਾਹੋ-ਦਾਹੀ ਬੰਦਰਗਾਹ ਵੱਲ ਦੌੜ ਪਈ।