Gallin Jog Na Hoyi
₹175.00
“ਗਲੀਂ ਜੋਗੁ ਨਾ ਹੋਈ” ਦੇਵਿੰਦਰ ਦੀਦਾਰ ਵੱਲੋਂ ਲਿਖਿਆ ਗਿਆਂ ਗਈ ਇੱਕ ਵਿਚਾਰਸ਼ੀਲ ਲੇਖ ਸੰਗ੍ਰਹਿ ਹੈ, ਜਿਸ ਵਿੱਚ ਲੇਖਕ ਨੇ ਜੀਵਨ, ਰਿਸ਼ਤਿਆਂ ਅਤੇ ਇਨਸਾਨੀ ਮੁੱਲਾਂ ਬਾਰੇ ਤਿੱਖੀ ਸੋਚ ਪ੍ਰਗਟ ਕੀਤੀ ਹੈ।
ਇਸ ਰਚਨਾ ਵਿੱਚ ਉਹਨਾ ਲੋਕਾਂ ਦੀ ਗੱਲ ਕੀਤੀ ਗਈ ਹੈ ਜੋ ਮਿਹਨਤ ਤੋਂ ਕਤਰਾਉਂਦੇ ਹਨ ਅਤੇ ਫਿਰ ਆਪਣੇ ਅਸਫਲ ਰਹਿਣ ਦਾ ਦੋਸ਼ ਕਿਸਮਤ ਨੂੰ ਦੇਂਦੇ ਹਨ। ਲੇਖਕ ਇਹ ਸਾਫ਼ ਕਰਦਾ ਹੈ ਕਿ ਅਸਲ ਤਰੱਕੀ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜ ਕੇ ਵੀ ਕੀਤੀ ਜਾ ਸਕਦੀ ਹੈ, ਪਰ ਜਿਹੜਾ ਇਨਸਾਨ ਆਪਣੇ ਮੂਲ ਤੋਂ ਕੱਟ ਜਾਂਦਾ ਹੈ, ਉਹ ਖਾਲੀਪਣ ਦਾ ਸ਼ਿਕਾਰ ਹੋ ਜਾਂਦਾ ਹੈ।
ਕਿਤਾਬ ਵਿੱਚ ਮਾਂ–ਪਿਉ ਦਾ ਸਤਿਕਾਰ ਕਰਨ ਦੀ ਮਹੱਤਤਾ ਨੂੰ ਵੀ ਬਹੁਤ ਜ਼ੋਰ ਨਾਲ ਉਜਾਗਰ ਕੀਤਾ ਗਿਆ ਹੈ। ਜਿਹੜੇ ਬੱਚੇ ਆਪਣੇ ਮਾਪਿਆਂ ਨੂੰ ਦੁੱਖ ਪਹੁੰਚਾਉਂਦੇ ਹਨ, ਉਹ ਕਦੇ ਵੀ ਸੱਚੀ ਖੁਸ਼ਹਾਲੀ ਨਹੀਂ ਦੇਖ ਸਕਦੇ। ਇਸੇ ਤਰ੍ਹਾਂ, ਜੇਕਰ ਕਿਸੇ ਨੇ ਆਪਣੇ ਬੱਚਿਆਂ ਦੇ ਬਚਪਨ ਵਿੱਚ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ, ਤਾਂ ਉਹ ਬੁੱਢੇਪੇ ਵਿੱਚ ਵੀ ਉਨ੍ਹਾਂ ਤੋਂ ਪਿਆਰ ਜਾਂ ਸਮਰਪਣ ਦੀ ਉਮੀਦ ਨਹੀਂ ਕਰ ਸਕਦਾ।
“ਗੱਲੀਂ ਜੋਗੁ ਨਾ ਹੋਈ” ਪਾਠਕ ਨੂੰ ਸੋਚਣ ‘ਤੇ ਮਜਬੂਰ ਕਰਦੀ ਹੈ ਕਿ ਜ਼ਿੰਦਗੀ ਸਿਰਫ਼ ਬਹਾਨਿਆਂ ਅਤੇ ਖਾਲੀ ਗੱਲਾਂ ਨਾਲ ਨਹੀਂ ਚੱਲਦੀ। ਸੱਚੇ ਮੁੱਲਾਂ, ਮਿਹਨਤ, ਰਿਸ਼ਤਿਆਂ ਦੀ ਕਦਰ ਅਤੇ ਪਿਆਰ-ਮਮਤਾ ਹੀ ਮਨੁੱਖ ਨੂੰ ਅਸਲ ਅਰਥਾਂ ਵਿੱਚ ਸੰਤੁਸ਼ਟੀ ਅਤੇ ਸਫਲਤਾ ਦਿੰਦੇ ਹਨ।
Reviews
There are no reviews yet.