Harnere Savere
₹150.00
ਸਮਕਾਲੀ ਪੰਜਾਬੀ ਗਲਪ ਦੇ ਖੇਤਰ ਵਿੱਚ ਬਲਦੇਵ ਸਿੰਘ ਇਕ ਨਵੇਕਲੇ ਹਸਤਾਖਰ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ। ਉਸਦੀ ਗਲਪੀ ਵਿਲੱਖਣਤਾ, ਇਕ ਗੰਭੀਰ ਕਿਸਮ ਦੇ ਵਿਅੰਗ ਅਤੇ ਕਟਾਖਸ਼ ਨਾਲ ਭਰੇ ਹੋਏ ਕਥਾ-ਜਗਤ ਦੀ ਉਸਾਰੀ ਕਰਨ ਵਿਚੋਂ ਪ੍ਰਗਟ ਹੁੰਦੀ ਹੈ। ਉਸਦਾ ਬਹੁ-ਚਰਚਿਤ ‘ਸੜਕਨਾਮਾ’ ਗਲਪ ਸ਼ੈਲੀ ਅਤੇ ਨਿਬੰਧ ਕਲਾ ਦੇ ਸੁਮੇਲ ਵਿਚੋਂ ਪੈਦਾ ਹੋਇਆ, ਇਕ ਨਵਾਂ ਸਾਹਿਤਕ ਰੂਪਾਕਾਰ ਹੈ, ਜੋ ਸਮਕਾਲੀ ਪੰਜਾਬੀ ਸਾਹਿਤ ਦੀ ਵਿਲੱਖਣ ਪ੍ਰਾਪਤੀ ਵਜੋਂ ਸਾਹਮਣੇ ਆਇਆ ਹੈ। ਅਨੁਭਵ ਦੀ ਵੰਨ-ਸੁਵੰਨਤਾ ਜਿੰਨੀ ਬਲਦੇਵ ਸਿੰਘ ਦੀਆਂ ਕਹਾਣੀਆਂ ਵਿੱਚ ਹੈ, ਉਨੀਂ ਕਿਸੇ ਹੋਰ ਪੰਜਾਬੀ ਕਹਾਣੀਕਾਰ ਦੀਆਂ ਲਿਖਤਾਂ ਵਿੱਚ ਨਹੀਂ ਹੈ। ਇਕ ਪਾਸੇ ਉਸ ਕੋਲ ਪੇਂਡੂ ਜੀਵਨ ਦਾ ਡੂੰਘਾ ਅਨੁਭਵ ਹੈ, ਦੂਜੇ ਪਾਸੇ ਉਸ ਕੋਲ ਕਲਕੱਤੇ ਵਰਗੇ ਮਹਾਂਨਗਰੀ ਜੀਵਨ ਦੀਆਂ ਸੰਗਤੀਆਂ/ਵਿਸੰਗਤੀਆਂ ਦਾ ਅੱਖੀਂ ਡਿੱਠਾ ਗਿਆਨ ਤੇ ਹੱਡੀਂ ਹੰਢਾਇਆ ਤਲਖ਼ ਤਜ਼ੁਰਬਾ ਹੈ। ਉਸ ਨੂੰ ਜ਼ਿੰਦਗੀ ਵਿਚੋਂ ਘਟਨਾਵਾਂ ਦੀ ਚੋਣ ਦਾ ਚੋਖਾ ਅਭਿਆਸ ਹੈ ਅਤੇ ਨਾਲ ਹੀ ਉਸ ਕੋਲ ਸਿਹਤਮੰਦ ਦ੍ਰਿਸ਼ਟੀ ਅਤੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਹੈ। ਹਥਲਾ ਕਹਾਣੀ ਸੰਗ੍ਰਿਹ ਉਪਰੋਕਤ ਤੱਥਾਂ ਦੀ ਚੋਖੀ ਗਵਾਹੀ ਭਰਦਾ ਹੈ।
Reviews
There are no reviews yet.