Lukia Sach
₹300.00
23 ਮਾਰਚ 1931 ਨੂੰ ‘‘ਟਰੋਜਨੀ ਘੋੜੇ’’ ਵਾਲੀ ਵਿਊਂਤ ਫੇਰ ਪੁੂਰੀ ਤਰ੍ਹਾਂ ਵਰਤੀ ਗਈ ਅਤੇ ਫਾਂਸੀ ਦੇ ਇਕ ਦਿਖਾਵਟੀ ਨਾਟਕ ਤੋਂ ਮਗਰੋਂ ਤਿੰਨ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਲਾਹੌਰ ਛਾਉਣੀ ਵਿਚ ਕਿਸੇ ਗੁਪਤ ਥਾਂ ਲਿਜਾਏ ਗਏ ਜਿੱਥੇ ਉਨ੍ਹਾਂ ਨੂੰ ਮਾਰੂ ਦਸਤੇ ਨੇ ਗੋਲੀ ਮਾਰ ਦਿੱਤੀ। ਇਸ ਸਾਰੀ ਵਾਰਦਾਤ ਨੂੰ ਗੁਪਤ ਰੱਖਣ ਲਈ ਅਧਿਕਾਰੀਆਂ ਨੇ ਬਿਆਸ ਅਤੇ ਸਤਲੁਜ ਦੇ ਸੰਗਮ ਨੇੜੇ ਕਿਸੇ ਗੁਪਤ ਥਾਂ ’ਤੇ ਉਨ੍ਹਾਂ ਦਾ ਸਸਕਾਰ ਕਰਨ ਦਾ ਪ੍ਰਬੰਧ ਕੀਤਾ। ਅਤੇ ਦੂਜੇ ਪਾਸੇ ਲੋਕਾਂ ਦਾ ਧਿਆਨ ਬਦਲਣ ਲਈ ਅਧਿਕਾਰੀਆਂ ਨੇ ਹੁਸੈਨੀਵਾਲਾ ਵਿਖੇ ਇਕ ਹੋਰ ਚਿਤਾ ਬਣਾਈ। ਉਨ੍ਹਾਂ ਨੂੰ ਪੋਸਟਮਾਰਟਮ ਦਾ ਡਰ ਸੀ ਜਿਸ ਨਾਲ ਉਨ੍ਹਾਂ ਦੇ ਜਿਸਮਾਂ ਵਿਚੋਂ ਗੋਲੀਆਂ ਨਿਕਲ ਸਕਦੀਆਂ ਸਨ ਅਤੇ ਇਹੀ ਮਾਮਲਾ ਉਨ੍ਹਾਂ ਦੀ ਰਾਖ ਦਾ ਸੀ….
ਕੁਲਵੰਤ ਸਿੰਘ ਕੂਨਰ ਪੁੱਤਰ ਗਿਆਨੀ ਤਿਰਲੋਕ ਸਿੰਘ ਸ. ਦਲੀਪ ਸਿੰਘ ਅਲਾਹਾਬਾਦੀ ਦੇ ਧਰਮ ਪੁੱਤਰ ਸਨ, ਜੋ 1925-1936 ਦੌਰਾਨ ਭਾਰਤ ਵਿਚ ਬਰਤਾਨਵੀ ਖੁਫੀਆ ਸੇਵਾ ਵਿਚ ਸਿਪਾਹੀ ਰਹੇ। ਇਹ ਕਹਾਣੀ ਉਨ੍ਹਾਂ ਨੇ ਉਵੇਂ-ਕਿਵੇਂ ਲਿਖੀ ਹੈ ਜਿਵੇਂ ਉਨ੍ਹਾਂ ਦੇ ਧਰਮ ਪਿਤਾ ਨੇ ਉਨ੍ਹਾਂ ਨੂੰ ਸੁਣਾਈ ਸੀ।
ਗੁਰਪ੍ਰੀਤ ਸਿੰਘ ਸਿੰਧਰਾ ਦੇ ਮਨ ਵਿਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਉਦੋਂ ਉੱਕਰੀ ਗਈ ਸੀ ਜਦੋਂ 12 ਸਾਲ ਦੀ ਉਮਰੇ ਹੁਸੈਨੀਵਾਲਾ ਵਿਖੇ ਸ਼ਹੀਦ ਦੀ ਸਮਾਧੀ ਦੇ ਦਰਸ਼ਨਾਂ ਲਈ ਜਾਣ ਦਾ ਉਨ੍ਹਾਂ ਨੂੰ ਮੌਕਾ ਮਿਲਿਆ। ਲੰਦਨ ਦੀਆਂ ਲਾਇਬ੍ਰੇਰੀਆਂ ਅਤੇ ਆਰਕਾਈਵਜ਼ ਵਿਚ ਪਏ ਸ਼ਹਾਦਤੀ ਦਸਤਾਵੇਜ਼ਾਂ ਬਾਰੇ ਉਨ੍ਹਾਂ ਦੀ ਖੋਜ਼ ਤੋਂ ਕੁਝ ਅਜਿਹੀਆਂ ਛੁਪੀਆਂ ਹਕੀਕਤਾਂ ਸਾਮ੍ਹਣੇ ਆਈਆਂ ਜੋ ਇਸ ਪੁਸਤਕ ਦੇ ਰੂਪ ਵਿਚ ਪੇਸ਼ ਕੀਤੀਆਂ ਜਾ ਰਹੀਆਂ ਹਨ।
Reviews
There are no reviews yet.