Mahabali Soora
₹400.00
ਬਲਦੇਵ ਸਿੰਘ ਇਕ ਪ੍ਰੌੜ ਨਾਵਲਕਾਰ ਹੈ। ਇਸਨੇ ਨਾਵਲ ਲੇਖਨ ਵਿਚ ਨਵੀਆਂ ਪੈੜਾਂ ਪਾਈਆਂ ਹਨ, ਨਵੇਂ ਦਿਸਹੱਦੇ ਤਲਾਸ਼ ਕੀਤੇ ਹਨ। ਉਹ ਇਕ ਕਥਾਕਾਰ ਵੀ ਹੈ। ਉਸਦੇ ਕਈ ਕਥਾ-ਸੰਗ੍ਰਹਿ ਛਪੇ ਹਨ। ‘ਸੜਕਨਾਮਾ’ ਲਿਖ ਕੇ ਉਸਨੇ ਸਾਹਿਤ ਵਿਚ ਨਵੀਂ ਸਿਨਫ਼ ਨੂੰ ਜਨਮ ਦਿੱਤਾ ਹੈ, ਜਿਹੜੀ, ਕਥਾ ਵਾਰਤਕ, ਨਾਟਕ, ਸਵੈ ਜੀਵਨੀ ਅਤੇ ਨਾਵਲ ਦਾ ਮਿਸ਼ਰਣ ਹੈ। ਇਹ ਸਿਨਫ਼ ਏਨੀ ਹਰਮਨ ਪਿਆਰੀ ਹੋ ਗਈ। ਪਾਠਕਾਂ ਨੇ ਇਸਨੂੰ ਬਲਦੇਵ ਸਿੰਘ ਦੇ ਨਾਮ ਨਾਲ ਹੀ ਜੋੜ ਦਿੱਤਾ। ਨਾਵਲ ਦੇ ਖੇਤਰ ਵਿਚ ਉਸਦੀ ਪਹਿਲੀ ਮਿਆਰੀ ਅਤੇ ਜ਼ਿਕਰਯੋਗ ਰਚਨਾ ‘ਕੱਲਰੀ ਧਰਤੀ’ ਹੈ, ਜਿਸ ਵਿਚ ਪੇਂਡੂ ਜੀਵਨ ਦੀ ਵਿਆਹ- ਪ੍ਰਥਾ ਨੂੰ ਸੰਕਟ ਗ੍ਰਸਤ ਦਿਖਾਇਆ ਹੈ। ਫਿਰ ਚੱਲ-ਸੋ-ਚੱਲ। ‘ਅੰਨਦਾਤਾ’ ਪਹਿਲਾ ਵੱਡ ਅਕਾਰੀ ਨਾਵਲ ਹੈ ਜਿਸ ਵਿਚ ਕਿਸਾਨੀ ਦੇ ਅਜੋਕੇ ਸੰਕਟ ਦਾ ਸਰਵ ਪੱਖੀ ਜਾਇਜ਼ਾ ਲਿਆ ਹੈ। ਇਸ ਤੋਂ ਪਹਿਲਾਂ ਉਸਨੇ ਵੇਸ਼ਵਾਵਾਂ ਦੇ ਜੀਵਨ ਬਾਰੇ ਪੰਜਾਬੀ ਵਿਚ ਪਹਿਲਾ ਨਾਵਲ ‘ਲਾਲ ਬੱਤੀ’ ਲਿਖਿਆ, ਜੋ ਉਸਦੀ ਵਿਲੱਖਣ ਪ੍ਰਾਪਤੀ ਹੈ। ਇਤਿਹਾਸ ਨੂੰ ਰੂੜੀਵਾਦੀ ਅਤੇ ਪਰੰਪਰਾਵਾਦੀ ਸੋਚ ਤੋਂ ਮੁਕਤ ਕਰਕੇ, ਕੇਵਲ ਵਿਗਿਆਨਕ ਵਿਧੀ ਰਾਹੀਂ ਸਮੇਂ ਦੇ ਸੱਚ ਨੂੰ ਫੜਦਿਆਂ ਬਲਦੇਵ ਸਿੰਘ ਨੇ ਪੰਜਾਬੀ ਨਾਵਲ ਨੂੰ ਨਵਾਂ ਮੋੜ ਦਿੱਤਾ ਹੈ। ਭਾਈ ਜੈਤਾ ਉਰਫ ਬਾਬਾ ਜੀਵਨ ਸਿੰਘ ਬਾਰੇ ‘ਪੰਜਵਾਂ ਸਹਿਬਜ਼ਾਦਾ’ ਸ਼ਹੀਦ ਭਗਤ ਸਿੰਘ ਬਾਰੇ ‘ਸਤਲੁਜ ਵਹਿੰਦਾ ਰਿਹਾ’ ਲੋਕ ਨਾਇਕ ਦੁੱਲਾ ਭੱਟੀ ਬਾਰੇ ‘ਢਾਹਵਾਂ ਦਿੱਲੀ ਦੇ ਕਿੰਗਰੇ’ ਲਿਖਕੇ ਨਵੇਂ ਕੀਰਤੀਮਾਨ ਸਿਰਜੇ ਹਨ ਤੇ ਹੁਣ ਸਿੱਖ ਫੌਜ ਦੇ ਪਹਿਲੇ ਫੀਲਡ ਮਾਰਸ਼ਲ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਨਾਵਲ ‘ਮਹਾਂਬਲੀ ਸੂਰਾ’ ਲਿਖ ਕੇ ਉਸਨੇ ਸਿੱਖ ਇਤਿਹਾਸ ਦੇ ਗੰਧਲੇ ਪਾਣੀਆਂ ਨੂੰ ਸਾਫ਼ ਕਰਨ ਦਾ ਯਤਨ ਕੀਤਾ ਹੈ।
-ਸੁਰਜੀਤ ਗਿੱਲ (ਕਾ:)
Reviews
There are no reviews yet.