Manto Kaun Si
₹200.00
ਬੀਵੀ ਤੇ ਤਿੰਨ ਬੱਚੀਆਂ ਦਾ ਕੀ ਹੋਵੇਗਾ!
ਮੇਰਾ ਦਿਲ ਅੱਜ ਬਹੁਤ ਬੁਝਿਆ ਹੋਇਆ ਏ।… ਮੇਰੇ ਦਿਲ ਦਾ ਸਾਰਾ ਗੁੱਸਾ ਹੁਣ ਉਦਾਸੀ ’ਚ ਬਦਲ ਗਿਆ ਏ। ਮੈਂ ਬਹੁਤ ਫਿਕਰਾਂ ਤੇ ਗ਼ਮਾਂ ’ਚ ਡੁੱਬ ਚੁੱਕਾ ਹਾਂ। ਮੇਰੀ ਉਦਾਸੀ ਮੈਨੂੰ ਬਹੁਤ ਕਮਜ਼ੋਰ ਤੇ ਢਿੱਲਾ-ਮੱਠਾ ਕਰਨ ਵਾਲੀ ਹੁੰਦੀ ਜਾ ਰਹੀ ਏ। ਮੇਰੀ ਹੁਣ ਦੀ ਜ਼ਿੰਦਗੀ ਮੁਸੀਬਤਾਂ ਨਾਲ ਭਰੀ ਪਈ ਏ। ਦਿਨ ਰਾਤ ਮਿਹਨਤਾਂ ਕਰਨ ਬਾਅਦ ਮੁਸ਼ਕਲਾਂ ਨਾਲ ਸਿਰਫ ਏਨਾ ਕਮਾ ਸਕਦਾ ਹਾਂ, ਜੀਹਦੇ ਨਾਲ ਮੇਰੀਆਂ ਨਿੱਤ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ। ਇਹ ਦੁੱਖ ਦੇਣ ਵਾਲਾ ਅਹਿਸਾਸ ਮੈਨੂੰ ਹਰ ਵੇਲੇ ਸਿਉਂਕ ਵਾਂਗ ਖਾਂਦਾ ਰਹਿੰਦਾ ਏ ਕਿ ਜੇ ਅੱਜ ਮੈਂ ਅੱਖਾਂ ਮੀਚ ਲਈਆਂ ਤਾਂ ਮੇਰੀ ਪਤਨੀ ਤੇ ਤਿੰਨ ਛੋਟੀਆਂ-ਛੋਟੀਆਂ ਬੱਚੀਆਂ ਦਾ ਕੀ ਬਣੇਗਾ? ਉਹਨਾਂ ਦੀ ਦੇਖ ਭਾਲ ਕੌਣ ਕਰੇਗਾ? ਮੈਂ ਅਸ਼ਲੀਲ ਲੇਖਕ, ਅੱਤਵਾਦੀ, ਸਨਕੀ, ਲਤੀਫੇਬਾਜ਼ ਤੇ ਪਿਛਾਂਹ-ਖਿੱਚੂ ਹੀ ਸਹੀ, ਪਰ ਇਕ ਪਤਨੀ ਦਾ ਪਤੀ ਤੇ ਤਿੰਨ ਬੇਟੀਆਂ ਦਾ ਬਾਪ ਵੀ ਹਾਂ।
… ਇਹਨਾਂ ਵਿਚੋਂ ਜੇ ਕੋਈ ਬਿਮਾਰ ਹੋ ਜਾਵੇ ਤੇ ਉਹਦਾ ਠੀਕ ਤੇ ਮੁਨਾਸਿਬ ਇਲਾਜ ਕਰਾਓਣ ਲਈ ਦਰ ਦਰ ਤੋਂ ਭੀਖ ਮੰਗਣੀ ਪਵੇ ਤਾਂ ਮੈਨੂੰ ਬੜੀ ਹੇਠੀ ਵਾਲੀ ਤਕਲੀਫ ਮਹਿਸੂਸ ਹੁੰਦੀ ਏ। ਮੇਰੇ ਦੋਸਤ ਵੀ ਨੇ, ਜਿਹੜੇ ਮੈਥੋਂ ਮਾੜੇ ਹਾਲਾਤ ਵਾਲੇ ਨੇ। ਜੇ ਮੈਂ ਉਹਨਾਂ ਦੀ ਸਹਾਇਤਾ ਨਾ ਕਰ ਸਕਾਂ ਤਾਂ ਮੈਨੂੰ ਤਕਲੀਫ ਹੁੰਦੀ ਏ। …… ਪਰ ਜਦ ਮੈਂ ਸੋਚਦਾ ਹਾਂ ਕਿ ਜੇ ਮੇਰੀ ਮੌਤ ਬਾਅਦ ਮੇਰੀਆਂ ਲਿਖਤਾਂ ਲਈ ਰੇਡਿਓ ਤੇ ਲਾਇਬ੍ਰੇਰੀਆਂ ਦੇ ਬੂਹੇ ਬੰਦ ਕਰ ਦਿੱਤੇ ਗਏ ਤੇ ਮੇਰੀਆਂ ਕਹਾਣੀਆਂ ਨੂੰ ਵੀ ਉਹੀ ਦਰਜਾ ਦਿੱਤਾ ਗਿਆ, ਜਿਹੜਾ ਮਰਹੂਮ ਇਕਬਾਲ ਦੇ ਸ਼ਿਅਰਾਂ ਨੂੰ ਦਿੱਤਾ ਜਾ ਰਿਹਾ ਏ ਤਾਂ ਮੇਰੀ ਰੂਹ ਬਹੁਤ ਬੇਚੈਨ ਹੋ ਜਾਵੇਗੀ। ਮੈਂ ਏਸ ਬੇਚੈਨੀ ਨੂੰ ਧਿਆਨ ’ਚ ਰੱਖ ਕੇ ਓਸ ਸਲੂਕ ਤੋਂ ਬੇਹੱਦ ਸੰਤੁਸ਼ਟ ਹਾਂ, ਜਿਹੜਾ ਹੁਣ ਤੱਕ ਮੇਰੇ ਨਾਲ ਕੀਤਾ ਜਾ ਰਿਹਾ ਏ। ਖ਼ੁਦਾ ਮੈਨੂੰ ਓਸ ਸਿਉਕ ਤੋਂ ਬਚਾ ਕੇ ਰੱਖੇ ਜਿਹੜੀ ਕਬਰ ’ਚ ਮੇਰੀਆਂ ਸੁੱਕੀਆਂ ਹੱਡੀਆਂ ਖਾਵੇਗੀ।…. ਫਤਵੇ ਦੇਣ ਵਾਲੇੇ ਸੋਚ ਰਹੇ ਨੇ ਤੇ ਹੁਣ ਫੇਰ ਇਹ ਮੰਨਣ ਲਈ ਤਿਆਰ ਹੋ ਰਹੇ ਨੇ ਕਿ ਮੈਂ ਪ੍ਰਗਤੀਵਾਦੀ ਹਾਂ। ….. ਤੇ ਉਹਨਾਂ ਫਤਵਿਆਂ ਦੇ ਉੱਤੇ ਫਤਵੇ ਦੇਣ ਵਾਲੀ ਸਰਕਾਰ ਮੈਨੂੰ ਪ੍ਰਗਤੀਵਾਦੀ ਮੰਨਦੀ ਏ- ਮਤਲਬ ਕਿ ਇਕ ‘ਸੁਰਖ਼ਾ’। ਕਮਿਊਨਿਸਟ ਕਦੇ ਝੁੰਜਲਾ ਕੇ ਮੇਰੇ ’ਤੇ ਅਸ਼ਲੀਲ ਲੇਖਕ ਹੋਣ ਦਾ ਇਲਜ਼ਾਮ ਲਾ ਦੇਂਦੇ ਨੇ। ਤੇ ਸਰਕਾਰ ਮੁਕੱਦਮਾ ਚਲਾ ਦੇਂਦੀ ਏ। ਦੂਜੇ ਪਾਸੇ ਇਹੀ ਸਰਕਾਰ ਆਪਣੀਆਂ ਛਾਪੀਆਂ ਕਿਤਾਬਾਂ ਤੇ ਪਰਚਿਆਂ ਵਿਚ ਇਸ਼ਤਿਹਾਰ ਦੇਂਦੀ ਏ ਕਿ ਸਆਦਤ ਹਸਨ ਮੰਟੋ ਸਾਡੇ ਮੁਲਕ ਦਾ ਬਹੁਤ ਵੱਡਾ ਸਾਹਿਤਕਾਰ ਤੇ ਕਹਾਣੀਕਾਰ ਏ ਜਿਸ ਦੀ ਕਲਮ ਪਿਛਲੇ ਦੰਗਿਆਂ ਦੇ ਦੌਰ ’ਚ ਵੀ ਚੱਲਦੀ ਰਹੀ। …. ਮੇਰਾ ਉਦਾਸ ਦਿਲ ਕੰਬਦਾ ਏ ਕਿ ਅਸਥਿਰ ਦਿਲ ਵਾਲੀ ਸਰਕਾਰ ਇਕ ਤਮਗ਼ਾ ਮੇਰੇ ਕੱਫਨ ਦੇ ਨਾਲ ਟੰਗ ਦੇਵੇਗੀ ਜਿਹੜਾ ਮੇਰੇ ਦਾਗ਼ੇ ਇਸ਼ਕ ਦੀ ਬਹੁਤ ਵੱਡੀ ਤੌਹੀਨ ਹੋਵੇਗੀ।
ਮੰਟੋ-ਲਾਹੌਰ : 28 ਅਕਤੂਬਰ, 1951
Reviews
There are no reviews yet.