Loading

Miri-Piri To Shahadat Tak

1,095.00

ਮੀਰੀ-ਪੀਰੀ ਤੋਂ ਸ਼ਹਾਦਤ ਤੱਕ

ਸਿੱਖ ਇਤਿਹਾਸ ਦੇ ਉਹ ਪੰਨੇ, ਜਿੱਥੇ ਆਤਮਕਤਾ ਦੇ ਨਾਲ ਨਿਡਰਤਾ, ਸੇਵਾ ਦੇ ਨਾਲ ਸੰਘਰਸ਼ ਅਤੇ ਧਰਮ ਦੇ ਨਾਲ ਮਨੁੱਖਤਾ ਦੀ ਰੱਖਿਆ ਜੁੜੀ ਹੋਈ ਹੈ
ਉਨ੍ਹਾਂ ਨੂੰ ਜਾਣਨ ਲਈ ਪੜ੍ਹੋ — ‘ਮੀਰੀ-ਪੀਰੀ ਤੋਂ ਸ਼ਹਾਦਤ ਤੱਕ

ਇਸ ਪੁਸਤਕ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੱਕ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਥਾਪਿਤ ਕਰਕੇ ਸਿੱਖ ਨੂੰ ਸੰਤ-ਸਿਪਾਹੀ ਦਾ ਸਰੂਪ ਬਖ਼ਸ਼ਿਆ।
ਸ੍ਰੀ ਅਕਾਲ ਤਖ਼ਤ ਸਾਹਿਬ, ਮੁਗਲ ਹਕੂਮਤ ਨਾਲ ਸੰਘਰਸ਼ ਅਤੇ ਬੰਦੀ ਛੋੜ ਦਿਵਸ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਇਸ ਯਾਤਰਾ ਨੂੰ ਹੋਰ ਵੀ ਰੌਚਕ ਬਣਾਉਂਦੀਆਂ ਹਨ।

ਫਿਰ ਆਉਂਦਾ ਹੈ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਦਇਆ, ਸੇਵਾ ਅਤੇ ਕੁਦਰਤ ਪ੍ਰੇਮ ਨਾਲ ਭਰਿਆ ਜੀਵਨ।

ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਛੋਟੀ ਉਮਰ ਵਿੱਚ ਗੁਰਗੱਦੀ ਸੰਭਾਲ ਕੇ ਦਿੱਲੀ ਵਿੱਚ ਮਹਾਮਾਰੀ ਦੇ ਸਮੇਂ ਦੁਖੀ ਮਨੁੱਖਤਾ ਦੀ ਸੇਵਾ ਅਤੇ ਕਰੁਣਾ ਦੀ ਅਦਭੁੱਤ ਮਿਸਾਲ ਕਾਇਮ ਕਰਨ ਵਾਲੇ ਬਾਲ ਗੁਰੂ।

ਅੰਤ ਵਿੱਚ ਇਹ ਪੁਸਤਕ ਸਾਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਮਹਾਨ ਤਿਆਗ ਅਤੇ ਸ਼ਹਾਦਤ ਨਾਲ ਜੋੜਦੀ ਹੈ।

ਗੁਰੂ ਸਾਹਿਬ ਦੀਆਂ ਉਦਾਸੀਆਂ, ਵੈਰਾਗਮਈ ਜੀਵਨ-ਜਾਚ ਅਤੇ ਧਾਰਮਿਕ ਆਜ਼ਾਦੀ, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਮਹਾਨ ਸ਼ਹਾਦਤ ਸਾਨੂੰ ਨਿਡਰਤਾ ਅਤੇ ਤਿਆਗ ਦਾ ਸੰਦੇਸ਼ ਦਿੰਦੀ ਹੈ।

📖 ਮੀਰੀ-ਪੀਰੀ ਤੋਂ ਸ਼ਹਾਦਤ ਤੱਕਸਿਰਫ਼ ਇਤਿਹਾਸ ਨਹੀਂ
ਇਹ ਨਿਆਂ, ਸੇਵਾ, ਨਿਡਰਤਾ, ਤਿਆਗ ਅਤੇ ਧਰਮ ਦੀ ਰੱਖਿਆ ਦੀ ਪ੍ਰੇਰਨਾਦਾਇਕ ਗਾਥਾ ਹੈ।

ਸਿੱਖ ਇਤਿਹਾਸ ਦੇ ਇਨ੍ਹਾਂ ਮਹਾਨ ਅਧਿਆਇਆਂ ਨੂੰ ਪੜ੍ਹੋ, ਸਮਝੋ ਅਤੇ ਆਪਣੀ ਅਗਲੀ ਪੀੜ੍ਹੀ ਤੱਕ ਪਹੁੰਚਾਓ।

Book informations

ISBN 13
978-93-6359-011-3
Language
Punjabi

Reviews

There are no reviews yet.

Be the first to review “Miri-Piri To Shahadat Tak”

Your email address will not be published. Required fields are marked *

    Your cart is emptyReturn to Shop
    ×