Punjabio ! Jeena Hai Ke Marna
₹150.00
ਪੰਜਾਬ ਅੱਜ ਆਪਣੇ ਕੌਮੀ ਪੱਖਾਂ ਵੱਲੋਂ ਖੋਹਿਆ ਜਾ ਰਿਹਾ ਹੈ: ਮੈਂ ਇਸ ਨੂੰ ਸਬੂਤਾ ਰੱਖਣ ਲਈ ਆਪਣੇ ਪੰਜਾਬੀ ਭਰਾਵਾਂ ਅੱਗੇ ਹਾਅ ਦਾ ਨਾਅਰਾ ਮਾਰ ਰਿਹਾ ਆਂ। ਪੰਜਾਬ ਖੇਤੀ ਬਾੜੀ ਦੀ ਸਖਤ ਮਿਹਨਤ ਕਰਦਾ ਅਤੇ ਬਾਹਰਲੇ ਹਮਲਾਵਰਾਂ ਨਾਲ ਲੜਦਾ, ਕੌਮੀ ਤੇ ਰਾਜਕੀ ਪੱਖਾਂ ਵਲੋਂ ਅਵੇਸਲਾ ਰਿਹਾ ਹੈ। ਗੁਰੂ ਦੀ ਰਜ਼ਾ ਵਿਚ ਵੰਡ ਖਾਣ ਵਾਲੇ ਕਿਰਤੀ ਦੇ ਚਲਣ ਵਿਚ ਵਿਚਰਦਾ ਰਿਹਾ ਹੈ। ਜਿਹਨਾਂ ਨੂੰ ਪਾਲਦਾ ਤੇ ਜਿਹਨਾਂ ਦੀ ਰਾਖੀ ਲਈ ਸ਼ਹੀਦ ਤੱਕ ਹੁੰਦਾ ਰਿਹਾ; ਅੱਜ ਉਹਨਾਂ ਹੀ ਭਲੇ ਲੋਕਾਂ ਵਿਚ ਬੁਰੀ ਤਰ੍ਹਾਂ ਫਸਿਆ, ਥਾਂ ਥਾਂ ਵਿਖਰਿਆ, ਬਲੋਂ ਹਾਰਿਆ ਤੇ ਨਸ਼ਿਆਂ ਮਾਰਿਆ ਦਮ ਦਮ ਖਾਤਮੇ ਵਲ ਵਧ ਰਿਹਾ ਹੈ। ਮੈਂ ਜਸਵੰਤ ਸਿੰਘ ਕੰਵਲ, ਆਪਣੇ ਗੁਰੂ ਦੀ ਸੁਗੰਧ ਚੁੱਕ ਕੇ ਸੱਚ ਤੇ ਹਕੀਕਤ ਬਿਆਨ ਕਰਦਾ , ਥਾਂ ਪਰ ਥਾਂ ਖਿਲਰੇ ਪੰਜਾਬੀਆਂ ਨੂੰ ਮੋਢਿਆਂ ਤੋਂ ਫੜ ਫੜ ਹਲੂਣ ਰਿਹਾ ਆਂ ਪਿਆਰਿਓ। ਪੁਰਖਿਆਂ ਦਾ ਪੰਜਾਬ ਜਿਉਂਦਾ ਰਖਣਾ ਹੈ ਜਾਂ ਗਰੀਬੀ, ਤੰਗਦਸਤੀ ਤੇ ਆਪਣੀ ਬੇਪ੍ਰਵਾਹੀ ਵਿਚ ਖੋਰ ਦੇਣਾ ਹੈ। ਆਲਸ ਵਿਚ ਸੁੱਤੇ ਰਹੇ ਤਾਂ ਮਿਠੜੀ ਬੋਲੀ, ਕੁਰਬਾਨੀਆਂ ਭਰਿਆ ਇਤਿਹਾਸ, ਖੰਡ ਖੀਰ ਸਭਿਆਚਾਰ ਅਤੇ ਸਰਬਤ ਦੇ ਭਲੇ ਦਾ ਗੁਰੂ ਧਰਮ ਸਭ ਕੁਝ ਹੀ ਕੌਮੀ ਵਿਰਸੇ ਵਜੋਂ ਰੁੜ੍ਹ ਜਾਣਾ ਹੈ? ਕੱਟਾਂ ਵੱੱਢਾਂ ਤੋਂ ਬਚਿਆ ਪੰਜਾਬ, ਬੇਗਾਨੇ ਰੰਗਾਂ, ਆਬਾਦੀਆਂ ਤੇ ਰਾਜਸੀ ਧੱਕਿਆਂ ਨਾਲ ਆਪਣੀਆਂ ਬੁਨਿਆਦਾਂ ਤੋਂ ਹਲਾ ਦਿੱਤਾ ਗਿਆ ਹੈ।
ਬੇਗਾਨੀ ਆਸ ’ਤੇ ਜੀਣ ਵਾਲੇ ਆਪਣਾ ਨਿੱਜੀ ਚੱਲਣ ਵੀ ਗੁਆ ਲੈਂਦੇ ਹਨ। ਬਾਕੀ ਗਰੀਬ ਜਨਤਾ, ਆਪੂੰ ਬੇਹਾਲ, ਉਹਨਾਂ ਦੀ ਬਲ ਸ਼ਕਤੀ ਨੂੰ ਸਹੀ ਗਿਆਨ ਕਿਸੇ ਦਿੱਤਾ ਹੀ ਨਹੀਂ। ਪੰਜਾਬ ਦੀ ਬਲਸ਼ਕਤੀ ਨੂੰ ਵਾਹਿਆ ਤਾਂ ਫਾਂਸੀਆਂ, ਉਮਰ ਕੈਦਾਂ ਤੱਕ, ਪਰ ਸਿਆਸੀ ਸੂਝ ਦੀ ਪੁੱਠ ਦੇ ਕੇ ਕਿਸੇ ਵੰਗਾਰਿਆ ਨਹੀਂ। ਪੰਜਾਬ ਤੋਂ ਸਿਆਸੀ ਕੁਰਬਾਨੀਆਂ ਬੇਥਾਹ ਲਈਆਂ, ਪਰ ਹਾਸਲ ਤਿੰਨ ਕਾਣੇ ਹੀ ਰਹੇ। ਉਲਟਾ ਦੁਸ਼ਮਣਾਂ ਚਾਣਕੀਆ ਨੀਤੀਆਂ ਨਾਲ ਪੰਜਾਬ ਵਿਚ ਇਕ ਮੁੱਠ ਹੋਈ ਤਾਕਤ ਨੂੰ ਅੰਦਰੋਂ ਬਾਹਰੋਂ ਖਿੰਡਦਾ ਕਰ ਦਿੱਤਾ।
ਹੁਣ ਖਤਰੇ ਦੀ ਝੰਡੀ ਲਈ ਬੁਨਿਆਦੀ ਸਵਾਲ ਇਹ ਆ ਖਲੋਤਾ ਹੈ; ਪੰਜਾਬ ਜਿਉਂਦਾ ਰਖਣਾ ਹੈ ਜਾਂ ਖਤਮ ਹੋ ਜਾਣ ਦੇਣਾ ਹੈ?
Reviews
There are no reviews yet.