Dunghian Shikhran
₹250.00
- ਸੋਹਣਿਆਂ ਨਾਲ ਨੱਚਣ ਅਤੇ ਟੁਰਨ ਵਿਚ ਕਦੇ ਥਕਾਵਟ ਨਹੀਂ ਹੁੰਦੀ।
- ਧਰਤੀ ਉਤੇ ਜੀਵਨ ਨੂੰ ਚਲਾਉਂਦਾ ਤਾਂ ਸੂਰਜ ਹੈ ਪਰ ਘੁੰਮਾਉਂਦਾ ਪੈਸਾ ਹੈ।
- ਦੂਜਿਆਂ ਨੂੰ ਸਤਿਕਾਰ ਨਾਲ ਮਿਲਣਾ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ।
- ਮਹਾਨ ਸੰਗੀਤ ਉਹ ਹੈ ਜਿਹੜਾ ਸਦੀਆਂ ਪੁਰਾਣਾਾ ਹੋਵੇ ਪਰ ਸਦਾ ਨਵਾਂ ਲਗੇ।
- ਮੁਆਫ਼ ਕਰਨ ਦੇ ਗੁਣ ਤੋਂ ਬਿਨਾਂ, ਵਿਛੋੜੇ ਮਿਲਾਪ ਨਹੀਂ ਬਣਦੇ।
- ਅਧੀਆਂ ਕੁਰਬਾਨੀਆਂ ਸੰਪੂਰਨ ਜਿੱਤਾਂ ਨਹੀਂ ਸਿਰਜ ਸਕਦੀਆਂ।
- ਔਖੇ ਕੰਮ ਹੀ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ।
- ਨਿੱਕੀਆਂ-ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਪੱਕਣ ਨਹੀਂ ਦਿੰਦੀਆਂ।
- ਹਾਸੋ ਨੂੰ ਸੁਣਿਆ ਜਾਂਦਾ ਹੈ, ਮੁਸਕ੍ਰਾਹਟ ਵੇਖੀ ਜਾਂਦੀ ਹੈ।
- ਨਿੰਦਾ ਤੋਂ ਮੁੱਕਤ ਹੋਏ ਬਿਨਾ ਸ਼ਾਂਤ ਅਤੇ ਸੰਤੁਸ਼ਟ ਹੋਣਾ ਅਸੰਭਵ ਹੈ।
- ਉਮਰ ਕੋਈ ਹੋਵੇ, ਕਰਜ਼ਾ ਲੈ ਕੇ ਲਗੇਗਾ ਕਿ ਤੁਸੀਂ ਬੁੱਢੇ ਹੋ ਗਏ ਹੋ।
- ਪੱਤਝੜ ਵਿਚ ਪੱਤੇ ਝੜਦੇ ਹਨ, ਦਰੱਖਤ ਨਹੀਂ ਡਿਗਦੇ।
- ਜੋ ਅਜ ਯਥਾਰਥ ਹੈ, ਉਹ ਕਿਸੇ ਵੇਲੇ ਕਲਪਨਾ ਸੀ।
- ਸਾਡੀ ਸਫ਼ਲਤਾ-ਅਸਫ਼ਲਤਾ ਦਾ ਨਿਰਣਾ ਸੰਸਾਰ ਕਰਦਾ ਹੈ।
- ਜਦੋਂ ਉਦੇਸ਼ ਮਿਲ ਜਾਵੇ ਤਾਂ ਸਾਰੇ ਰਾਹ ਖੁਲ੍ਹ ਜਾਂਦੇ ਹਨ।
- ਬੂੰਦ ਵਿਚ ਸਾਗਰ ਹੋਣ ਦੀ ਤਾਂਘ, ਹਰੇਕ ਧਰਮ ਦਾ ਸਾਰ ਹੈ।
- ਸੱਤ ਵਾਰ ਡਿਗਣਾ ਅਤੇ ਅੱਠ ਵਾਰ ਉਠਣਾ, ਸਫ਼ਲਤਾ ਦਾ ਭੇਤ ਹੈ।
- ਹਰ ਝਗੜੇ ਦੀ ਬੁਨਿਆਦ ਵਿਚ ਜਾਂ ਸੁਆਰਥ ਹੁੰਦਾ ਹੈ ਜਾਂ ਹਉਮੈ।
- ਪ੍ਰੇਮਿਕਾ ਦਾ ਦੁਨੀਆਂ ਦੇ ਕਿਸੇ ਵੀ ਰਿਸ਼ਤੇ ਵਿਚ ਤਰਜਮਾ ਨਹੀਂ ਹੋ ਸਕਦਾ।
- ਚੰਗਿਆਈ ਦਾ ਪ੍ਰਭਾਵ ਸੁੰਦਰਤਾ ਦੇ ਪ੍ਰਭਾਵ ਨਾਲੋਂ ਵੀ ਸ਼ਕਤੀਸ਼ਾਲੀ ਹੁੰਦਾ ਹੈ।
- ਸੈਰ ਤੰਦਰੁਸਤੀ ਨਹੀਂ ਦਿੰਦੀ, ਤੰਦਰੁਸਤ ਹੋਣ ਕਰਕੇ ਹੀ ਸੈਰ ਕੀਤੀ ਜਾਂਦੀ ਹੈ।
Book informations
ISBN 13
978-81-7142-089-3
Language
Punjabi
Reviews
There are no reviews yet.