Apne Sarir Nu Kiven Pyar Kariye
₹200.00
ਜਦੋਂ ਤੁਸੀਂ ਸ਼ੀਸ਼ੇ ਵਿਚ ਦੇਖਦੇ ਹੋ ਤਾਂ ਜੋ ਤੁਸੀਂ ਦੇਖਦੇ ਹੋ ਕੀ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ?
ਕੀ ਤੁਸੀਂ ਹਮੇਸ਼ਾਂ ਹੀ ਕਿਸੇ ਨਵੀਂ ‘ਡਾਇਟ’ ਨੂੰ ਅਜ਼ਮਾ ਰਹੇ ਹੁੰਦੇ ਹੋ?
ਜਦੋਂ ਤੁਸੀਂ ਜ਼ਿਆਦਾ ਖਾ ਲੈਂਦੇ ਹੋ ਤਾਂ ਆਪਣੇ ਆਪ ਨੂੰ ਮੁਜਰਮ ਮਹਿਸੂਸ ਕਰਦੇ ਹੋ?
ਤਾਂ ਫਿਰ ਤੁਸੀਂ ਇਕੱਲੇ ਨਹੀਂ ਹੋ।
ਖਾਣ ਪੀਣ ਸਬੰਧੀ ਆਪਣੀਆਂ ਮਾੜੀਆਂ ਆਦਤਾਂ ਕਿਵੇਂ ਛੱਡੀਏ।
ਆਪਣੇ ਨਕਾਰਾਤਮਕ ਵਿਚਾਰਾਂ ਨੂੰ ਸਹੀ ਕਿਵੇਂ ਬਣਾਈਏ।
ਆਪਣੇ ਆਪ ਨਾਲ ਪਿਆਰ ਕਰਨ ਦੇ ਕੀ ਢੰਗ ਹਨ।
ਖਾਣ ਪੀਣ ਦੀਆਂ ਚੀਜ਼ਾਂ ਦੇ ਲੇਬਲ ਕਿਵੇਂ ਸਮਝੀਏ, ਅੱਧੇ ਘੰਟੇ ਦੀਆਂ ਕਸਰਤਾਂ, ਸਫਰ ਵਿਚ ਚੰਗਾ ਭੋਜਨ ਕਿਵੇਂ ਕਰੀਏ ਅਤੇ ਹੋਰ ਕਈ ਨੁਕਤੇ।
ਮਾਡਲ ਅਤੇ ਐਕਟਰੈਸ ਯਾਨਾ ਗੁਪਤਾ ਨੂੰ ਹਮੇਸ਼ਾਂ ਹੀ ਆਪਣੇ ਭਾਰ ਦੀ ਚਿੰਤਾ ਲੱਗੀ ਰਹਿੰਦੀ ਸੀ। ‘ਆਪਣੇ ਸਰੀਰ ਨੂੰ ਕਿਵੇਂ ਪਿਆਰ ਕਰੀਏ’ ਵਿਚ ਉਹ ਦੱਸਦੀ ਹੈ ਕਿ ਉਸਨੇ ਆਪਣਾ ਸੰਤੁਲਨ ਕਿਵੇਂ ਪ੍ਰਾਪਤ ਕੀਤਾ। ਉਹ ਸਾਨੂੰ ਆਪਣੇ ਖਾਣ-ਪੀਣ ਦੇ ਉਨ੍ਹਾਂ ਸਾਦੇ ਜਿਹੇ ਸਿਧਾਂਤਾਂ ਅਤੇ ਕੁਝ ਮਾਨਸਿਕ ਵਰਜਿਸ਼ਾਂ ਬਾਰੇ ਦੱਸ ਰਹੀ ਹੈ ਜਿਨ੍ਹਾਂ ਨੇ ਉਸ ਦਾ ਜੀਵਨ ਬਦਲ ਕੇ ਰੱਖ ਦਿੱਤਾ। ਫਿਰ ਉਹ ਤੁਹਾਨੂੰ ਇਸ ਤੋਂ ਅਗਲੇ ਪੜਾਅ ਵੱਲ ਵੀ ਲੈ ਕੇ ਜਾਂਦੀ ਹੈ ਜਿਸ ਵਿਚ ਉਹ ਤੁਹਾਨੂੰ ਆਪਣੇ ਸਰੀਰ ਨੂੰ ਪਿਆਰ ਕਰਨਾ ਸਿਖਾਉਂਦੀ ਹੈ। ਜਿਵੇਂ ਉਹ ਤੁਹਾਨੂੰ ਦੱਸੇਗੀ, ਐਸਾ ਕਰਨ ਤੋਂ ਬਿਨਾਂ ਤੁਸੀਂ ਕਦੇ ਵੀ ਸਹੀ ਅਰਥਾਂ ਵਿਚ ਖੁਸ਼ ਨਹੀਂ ਰਹਿ ਸਕਦੇ ਭਾਵੇਂ ਤੁਸੀਂ ਆਪਣਾ ਭਾਰ ਕਿੰਨਾ ਘਟਾ ਲਵੋ। ਆਪਣੇ ਸਰੀਰ ਨੂੰ ਕਿਵੇਂ ਪਿਆਰ ਕਰੀਏ ਇਕ ਪ੍ਰੇਰਨਾ ਦਾਇਕ, ਅਮਲੀ ਅਤੇ ਇਨਕਲਾਬੀ ਪੁਸਤਕ ਹੈ ਜਿਹੜੀ ਤੁਹਾਨੂੰ ਸਿਰਫ ਬਿਲਕੁਲ ਸਹੀ ਖੁਰਾਕ ਹੀ ਨਹੀਂ ਦੱਸਦੀ, ਸਗੋਂ ਇਹ ਤੁਹਾਨੂੰ ਸਿਹਤਮੰਦ ਮਨ ਦੀ ਖੁਰਾਕ ਵੀ ਦੱਸੇਗੀ।
Reviews
There are no reviews yet.