Ahmo Sahamne
₹250.00
- ਸਵਰਗ ਉਹੀ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਸਵਰਗ ਹੁੰਦਾ ਹੈ।
- ਅਸੀਸ ਦਿਤੀ ਇਸਤਰੀ ਨੂੰ ਜਾਂਦੀ ਹੈ ਪਰ ਹੁੰਦੀ ਪੁਰਸ਼ ਲਈ ਹੈ।
- ਗਾਲ੍ਹ ਦਿੱਤੀ ਪੁਰਸ਼ ਨੂੰ ਜਾਂਦੀ ਹੈ ਪਰ ਹੁੰਦੀ ਇਸਤਰੀ ਨਾਲ ਸਬੰਧਤ ਹੈ ਪੁਰਸ਼,
- ਪ੍ਰੇਮਿਕਾ ਨੂੰ ਪਤਨੀ ਬਣਾ ਕੇ ਉਸ ਦਾ ਮਹੱਤਵ ਘਟਾ ਦਿੰਦਾ ਹੈ।
- ਨਿੰਦਾ ਨੀਵਾਂ ਬੰਦਾ ਹੀ ਕਰਦਾ ਹੈ, ਉੱਚੇ ਬੰਦੇ ਤਾਂ ਮੁਆਫ਼ ਹੀ ਕਰਦੇ ਹਨ।
- ਜਿਹੜੇ ਵਿਸ਼ੇ ਔਖੇ ਹੁੰਦੇ ਹਨ, ਉਹੀ ਲਾਭਦਾਇਕ ਹੁੰਦੇ ਹਨ।
- ਕੋਈ ਵੀ ਪੁਰਸ਼ ਆਪ ਨਿਘਰਨ ਤੋਂ ਬਿਨਾਂ, ਇਸਤਰੀ ਦਾ ਅਪਮਾਨ ਨਹੀਂ ਕਰ ਸਕਦਾ।
- ਬੱਚੇ, ਮਾਪਿਆ ਨੂੰ ਬੁੱਢੇ ਨਹੀਂ ਹੋਣ ਦਿੰਦੇ
- ਆਪਣੀ ਹਰ ਸੱਮਸਿਆ ਦੇ ਕੇਂਦਰ ਵਿਚ ਅਸੀਂ ਆਪ ਹੁੰਦੇ ਹਾਂ।
- ਦੋਸਤ ਉਧਾਰ ਲੈਂਦਾ ਹੈ ਅਤੇ ਲੈ ਕੇ ਦੁਸ਼ਮਣ ਬਣ ਜਾਂਦਾ ਹੈ।
- ਆਪ ਸੋਹਣੇ ਬਣ ਕੇ ਹੀ ਅਸੀਂ ਸੰਸਾਰ ਨੂੰ ਸੋਹਣਾ ਬਣਾ ਸਕਦੇ ਹਾਂ।
- ਜਸ ਕੋਲ ਕੋਈ ਕੰਮ ਨਹੀਂ ਹੁੰਦਾ, ਉਹ ਸਾਰਿਆਂ ਨੂੰ ਥਕਾ ਦਿੰਦਾ ਹੈ।
- ਇਸਤਰੀਆਂ ਸੁਭਾਅ ਵਲੋਂ ਹੀ ਰੌਣਕ ਦੀਆਂ ਸ਼ੌਕੀਨ ਹੁੰਦੀਆਂ ਹਨ।
- ਲਾਡਲਿਆਂ ਦਾ ਨਾਲਾਇਕ ਹੋਣਾ ਲਾਜ਼ਮੀ ਹੁੰਦਾ ਹੈ।
- ਕਲਪਨਾ ਵਿਚ ਵਾਪਰਨ ਵਾਲੀ ਘਟਨਾ ਦੀ ਕੋਈ ਸੀਮਾ ਨਹੀਂ ਹੁੰਦੀ।
- ਘੱਟ ਜਾਂ ਵੱਧ ਦਾ ਵਿਸ਼ੇਸ਼ਣ ਪਿਆਰ ਦੇ ਸੰਦਰਭ ਵਿਚ ਕੋਈ ਅਰਥ ਨਹੀਂ ਰਖਦਾ।
- ਹਰ ਥਾਂ ਛੋਟੇ ਬੱਚੇ ਲਈ, ਵੱਡੇ ਬੱਚੇ, ਨਿੱਕੇ ਮਾਪੇ ਬਣ ਜਾਂਦੇ ਹਨ।
- ਬੁਢਾਪੇ ਦਾ ਭਵਿਖ ਨਹੀਂ ਹੁੰਦਾ, ਇਸੇ ਲਈ ਇਹ ਪਰੇਸ਼ਾਨ ਕਰਦਾ ਹੈ।
- ਜਾਨਵਰਾਂ ਵਿਚੋਂ ਮਨੁੱਖ ਕੇਵਲ ਸ਼ੇਰ ਅਖਵਾਉਣਾ ਪਸੰਦ ਕਰਦਾ ਹੈ।
- ਹਥਿਆਰ ਦੀ ਹਰ ਵਰਤੋਂ, ਅੰਤਲੇ ਰੂਪ ਵਿਚ ਦੁਰਵਰਤੋਂ ਹੀ ਹੁੰਦੀ ਹੈ।
- ਲੜਾਈ ਦੌਰਾਨ ਕੋਈ ਵੀ ਵਿਅਕਤੀ ਆਪਣੀ ਉਮਰ ਅਨੁਸਾਰ ਵਿਹਾਰ ਨਹੀਂ ਕਰਦਾ
- ਗੱਪਾਂ ਅਤੀਤ ਬਾਰੇ ਹੁੰਦੀਆਂ ਹਨ, ਗੱਲਾਂ ਭਵਿੱਖ ਬਾਰੇ ਹੁੰਦੀਆਂ ਹਨ।
- ਹਰ ਬਸੰਤ ਨੂੰ ਪੱਤਝੜ ਦੇ ਸੰਤਾਪ ਵਿਚੋਂ ਗੁਜ਼ਰਨਾ ਪੈਂਦਾ ਹੈ।
Book informations
ISBN 10
978-81-7142-918-1
Reviews
There are no reviews yet.