Amiri Di Chabi
₹300.00
“ਅਮੀਰੀ ਦੀ ਚਾਬੀ” ਨੇਪੋਲੀਅਨ ਹਿੱਲ ਦੀ ਲਿਖੀ ਹੋਈ ਇਕ ਪ੍ਰੇਰਣਾਦਾਇਕ ਕਿਤਾਬ ਹੈ, ਜੋ ਇਨਸਾਨੀ ਸੋਚ ਦੀ ਤਾਕਤ ਅਤੇ ਆਦਤਾਂ ਦੇ ਪ੍ਰਭਾਵ ਨੂੰ ਸਮਝਾਉਂਦੀ ਹੈ। ਇਸ ਕਿਤਾਬ ਵਿੱਚ ਲੇਖਕ ਪਾਠਕ ਨੂੰ ਦੱਸਦਾ ਹੈ ਕਿ ਅਮੀਰੀ ਸਿਰਫ਼ ਧਨ-ਦੌਲਤ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਸਿਹਤ, ਗਿਆਨ, ਸੰਤੁਸ਼ਟੀ, ਪ੍ਰੇਮ ਅਤੇ ਖੁਸ਼ਹਾਲ ਜੀਵਨ ਵੀ ਅਸਲ ਦੌਲਤ ਦਾ ਹਿੱਸਾ ਹਨ।
ਨੇਪੋਲੀਅਨ ਹਿੱਲ ਆਪਣੇ ਤਜਰਬਿਆਂ ਰਾਹੀਂ ਇਹ ਸਿਖਾਉਂਦਾ ਹੈ ਕਿ ਮਨੁੱਖ ਜੇ ਆਪਣੀ ਸੋਚ ਨੂੰ ਸਕਾਰਾਤਮਕ ਬਣਾਵੇ, ਹਰ ਕੰਮ ਵਿਚ ਵੱਧ ਮਿਹਨਤ ਕਰੇ ਅਤੇ ਆਪਣੀਆਂ ਆਦਤਾਂ ਨੂੰ ਸਫਲਤਾ ਵਾਲੀ ਦਿਸ਼ਾ ਵਿੱਚ ਬਦਲੇ, ਤਾਂ ਉਹ ਆਪਣੀ ਤਕਦੀਰ ਆਪ ਲਿਖ ਸਕਦਾ ਹੈ। ਇਸ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਪਿਆਰ ਅਤੇ ਸਮਰਪਣ ਜ਼ਿੰਦਗੀ ਨੂੰ ਅਰਥਪੂਰਨ ਬਣਾਉਂਦੇ ਹਨ ਅਤੇ ਮਿਲਜੁਲ ਕੇ ਸੋਚਣ ਨਾਲ ਵੱਡੇ ਲੱਕਛ ਵੀ ਹਾਸਲ ਕੀਤੇ ਜਾ ਸਕਦੇ ਹਨ।
ਇਹ ਕਿਤਾਬ ਪਾਠਕ ਨੂੰ ਅੰਦਰਲੀ ਤਾਕਤ ਨੂੰ ਪਛਾਣਣ, ਹੌਂਸਲਾ ਜਗਾਉਣ ਅਤੇ ਆਰਥਿਕ ਨਾਲ ਨਾਲ ਆਤਮਿਕ ਰੂਪ ਵਿੱਚ ਵੀ ਧਨਵਾਨ ਬਣਨ ਲਈ ਪ੍ਰੇਰਿਤ ਕਰਦੀ ਹੈ।
Book informations
ISBN 13
978-93-83437-20-7
Year
2022
Number of pages
232
Edition
2022
Binding
Paperback
Language
Punjabi
Reviews
There are no reviews yet.