Dar Darwaze
₹250.00
- ਮਾਪਿਆਂ ਦੇ ਅਕਾਲ-ਚਲਾਣੇ ਮਗਰੋਂ, ਪੁੱਤਰਾਂ ਨੂੰ ਘਰ ਖੁਲ੍ਹਾ-ਖੁਲ੍ਹਾ ਅਤੇ ਧੀਆਂ ਨੂੰ ਘਰ ਖਾਲੀ-ਖਾਲੀ ਲਗਦਾ ਹੈ।
- ਨਵੇਂ ਵਿਚਾਰ ਸਾਨੂੰ ਪ੍ਰਸੰਨ ਕਰਦੇ ਹਨ, ਪੁਰਾਣੇ ਵਿਚਾਰ ਸੰਤੁਸ਼ਟ ਕਰਦੇ ਹਨ।
- ਪਿੱਛੇ ਵੇਖਦੇ ਰਹਿਣ ਨਾਲ, ਅੱਗੇ ਨਹੀਂ ਜਾਇਆ ਜਾ ਸਕਦਾ।
- ਸਵੈ-ਵਿਸ਼ਵਾਸ ਨਾਲ ਪਹਾੜ ਨੀਵੇਂ ਨਹੀਂ ਹੋ ਜਾਂਦੇ, ਚੜ੍ਹਨ ਦਾ ਹੌਸਲਾ ਉੱਚਾ ਹੋ ਜਾਂਦਾ ਹੈ।
- ਜਿਸ ਚੀਜ਼ ਵਲ ਮਨੁੱਖ ਧਿਆਨ ਦਿੰਦਾ ਹੈ, ਉਹ ਵਿਕਾਸ ਕਰਨ ਲਗ ਪੈਂਦੀ ਹੈ।
- ਚੱਜ-ਆਚਾਰ ਅਤੇ ਸਲੀਕੇ ਤੋਂ ਬਿਨਾ ਅਮੀਰੀ ਦੇ ਕੋਈ ਅਰਥ ਨਹੀਂ ਹੁੰਦੇ।
- ਚਾਪਲੂਸ ਫਟੇ ਹੋਏ ਕੋਟ ਨੂੰ ਵੀ ਸੋਨੇ ਦੇ ਬਟਨ ਲਾ ਦਿੰਦੇ ਹਨ।
- ਪਿਆਰ ਵਿਚ ਬਾਹਰਲੇ ਹਨੇਰੇ, ਅੰਦਰਲੀਆਂ ਰੋਸ਼ਨੀਆਂ ਜਗਾ ਦਿੰਦੇ ਹਨ।
- ਭੈੜੇ ਵਰਤਾਰਿਆਂ ਬਾਰੇ ਚੰਗੀਆਂ ਗੱਲਾਂ ਕਰਨੀਆਂ ਸੰਭਵ ਨਹੀਂ ਹੰੁਦੀਆਂ।
- ਗਾਰੇ ਵਿਚ ਖੁੱਭੇ ਹੋਏ ਪੈਰ, ਨੱਚ ਨਹੀਂ ਸਕਦੇ।
- ਪਿਆਰ ਟੁੱਟਣ ਦਾ ਦਰਦ ਹੁੰਦਾ ਹੈ, ਵਿਆਹ ਟੁੱਟਣ ਦਾ ਦੁੱਖ ਹੁੰਦਾ ਹੈ।
- ਕੋਈ ਪੂਰੀ ਤਰ੍ਹਾਂ ਦੁਖੀ ਨਹੀਂ ਹੁੰਦਾ, ਕੋਈ ਪੂਰਨਭਾਂਤ ਸੁਖੀ ਵੀ ਨਹੀਂ ਹੁੰਦਾ।
- ਘੱਟ ਬੋਲੇ ਅਤੇ ਵੱਧ ਸੁਣੇ ਦਾ ਕਦੇ ਪਛਤਾਵਾ ਨਹੀਂ ਹੁੰਦਾ।
- ਮਹਾਨਤਾ ਹਮੇਸ਼ਾ ਸਦੀਆਂ ਵਿਚ ਮਾਪੀ ਜਾਂਦੀ ਹੈ।
- ਨਖ਼ਰਾ ਇਸਤਰੀ ਦਾ ਗੁਣ ਅਤੇ ਪੁਰਸ਼ ਦਾ ਔਗੁਣ ਹੁੰਦਾ ਹੈ।
- ਹੀਰ, ਸੱਸੀ, ਸੋਹਣੀ ਅਤੇ ਸਾਹਿਬਾਂ ਪਿਆਰ ਦੀਆਂ ਸਜ਼ਾਵਾਂ ਦੇ ਨਾਂ ਹਨ।
- ਜੇ ਗ਼ਲਤੀ ਮੰਨ ਲਈ ਜਾਵੇ ਤਾਂ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ।
- ਪਿਆਰੇ ਅਤੇ ਰੱਬ ਦੀ ਕਦੇ ਵੀ ਇਕੋ ਵੇਲੇ ਇਕੱਠਿਆਂ ਲੋੜ ਨਹੀਂ ਪੈਂਦੀ।
- ਹੋਰਾਂ ਦੇ ਦੁੱਖ ਸੁਣ ਕੇ ਸਾਡੇ ਆਪਣੇ ਦੁੱਖ ਸਹਿਣਯੋਗ ਬਣ ਜਾਂਦੇ ਹਨ।
Book informations
ISBN 10
978-93-5017-207-0
Reviews
There are no reviews yet.