Loading
FREE SHIPPING PAN INDIA

Dunghian Shikhran

250.00

  •           ਸੋਹਣਿਆਂ ਨਾਲ ਨੱਚਣ ਅਤੇ ਟੁਰਨ ਵਿਚ ਕਦੇ ਥਕਾਵਟ ਨਹੀਂ ਹੁੰਦੀ।
  •           ਧਰਤੀ ਉਤੇ ਜੀਵਨ ਨੂੰ ਚਲਾਉਂਦਾ ਤਾਂ ਸੂਰਜ ਹੈ ਪਰ ਘੁੰਮਾਉਂਦਾ ਪੈਸਾ ਹੈ।
  •           ਦੂਜਿਆਂ ਨੂੰ ਸਤਿਕਾਰ ਨਾਲ ਮਿਲਣਾ ਖੁਸ਼ਹਾਲੀ ਦੀ ਨਿਸ਼ਾਨੀ ਹੁੰਦੀ ਹੈ।
  •           ਮਹਾਨ ਸੰਗੀਤ ਉਹ ਹੈ ਜਿਹੜਾ ਸਦੀਆਂ ਪੁਰਾਣਾਾ ਹੋਵੇ ਪਰ ਸਦਾ ਨਵਾਂ ਲਗੇ।
  •           ਮੁਆਫ਼ ਕਰਨ ਦੇ ਗੁਣ ਤੋਂ ਬਿਨਾਂ, ਵਿਛੋੜੇ ਮਿਲਾਪ ਨਹੀਂ ਬਣਦੇ।
  •           ਅਧੀਆਂ ਕੁਰਬਾਨੀਆਂ ਸੰਪੂਰਨ ਜਿੱਤਾਂ ਨਹੀਂ ਸਿਰਜ ਸਕਦੀਆਂ।
  •           ਔਖੇ ਕੰਮ ਹੀ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ।
  •           ਨਿੱਕੀਆਂ-ਨਿੱਕੀਆਂ ਖੁਸ਼ੀਆਂ ਜ਼ਿੰਦਗੀ ਨੂੰ ਪੱਕਣ ਨਹੀਂ ਦਿੰਦੀਆਂ।
  •           ਹਾਸੋ ਨੂੰ ਸੁਣਿਆ ਜਾਂਦਾ ਹੈ, ਮੁਸਕ੍ਰਾਹਟ ਵੇਖੀ ਜਾਂਦੀ ਹੈ।
  •           ਨਿੰਦਾ ਤੋਂ ਮੁੱਕਤ ਹੋਏ ਬਿਨਾ ਸ਼ਾਂਤ ਅਤੇ ਸੰਤੁਸ਼ਟ ਹੋਣਾ ਅਸੰਭਵ ਹੈ।
  •           ਉਮਰ ਕੋਈ ਹੋਵੇ, ਕਰਜ਼ਾ ਲੈ ਕੇ ਲਗੇਗਾ ਕਿ ਤੁਸੀਂ ਬੁੱਢੇ ਹੋ ਗਏ ਹੋ।
  •           ਪੱਤਝੜ ਵਿਚ ਪੱਤੇ ਝੜਦੇ ਹਨ, ਦਰੱਖਤ ਨਹੀਂ ਡਿਗਦੇ।
  •           ਜੋ ਅਜ ਯਥਾਰਥ ਹੈ, ਉਹ ਕਿਸੇ ਵੇਲੇ ਕਲਪਨਾ ਸੀ।
  •           ਸਾਡੀ ਸਫ਼ਲਤਾ-ਅਸਫ਼ਲਤਾ ਦਾ ਨਿਰਣਾ ਸੰਸਾਰ ਕਰਦਾ ਹੈ।
  •           ਜਦੋਂ ਉਦੇਸ਼ ਮਿਲ ਜਾਵੇ ਤਾਂ ਸਾਰੇ ਰਾਹ ਖੁਲ੍ਹ ਜਾਂਦੇ ਹਨ।
  •           ਬੂੰਦ ਵਿਚ ਸਾਗਰ ਹੋਣ ਦੀ ਤਾਂਘ, ਹਰੇਕ ਧਰਮ ਦਾ ਸਾਰ ਹੈ।
  •           ਸੱਤ ਵਾਰ ਡਿਗਣਾ ਅਤੇ ਅੱਠ ਵਾਰ ਉਠਣਾ, ਸਫ਼ਲਤਾ ਦਾ ਭੇਤ ਹੈ।
  •           ਹਰ ਝਗੜੇ ਦੀ ਬੁਨਿਆਦ ਵਿਚ ਜਾਂ ਸੁਆਰਥ ਹੁੰਦਾ ਹੈ ਜਾਂ ਹਉਮੈ।
  •           ਪ੍ਰੇਮਿਕਾ ਦਾ ਦੁਨੀਆਂ ਦੇ ਕਿਸੇ ਵੀ ਰਿਸ਼ਤੇ ਵਿਚ ਤਰਜਮਾ ਨਹੀਂ ਹੋ ਸਕਦਾ।
  •           ਚੰਗਿਆਈ ਦਾ ਪ੍ਰਭਾਵ ਸੁੰਦਰਤਾ ਦੇ ਪ੍ਰਭਾਵ ਨਾਲੋਂ ਵੀ ਸ਼ਕਤੀਸ਼ਾਲੀ ਹੁੰਦਾ ਹੈ।
  •           ਸੈਰ ਤੰਦਰੁਸਤੀ ਨਹੀਂ ਦਿੰਦੀ, ਤੰਦਰੁਸਤ ਹੋਣ ਕਰਕੇ ਹੀ ਸੈਰ ਕੀਤੀ ਜਾਂਦੀ ਹੈ।

Book informations

ISBN 13
978-81-7142-089-3
Language
Punjabi

Reviews

There are no reviews yet.

Be the first to review “Dunghian Shikhran”

Your email address will not be published. Required fields are marked *

    0
    Your Cart
    Your cart is emptyReturn to Shop
    ×