Kunjian
₹400.00
ਪਤੀ-ਪਤਨੀ ਵਿਚਕਾਰ ਬੱਚੇ ਦੇ ਨਾਉ ’ਤੇ ਸਹਿਮਤੀ ਨਹੀਂ ਸੀ ਹੋ ਰਹੀ, ਸਹਿਮਤੀ ਹੋਣ ਤੱਕ, ਉਨ੍ਹਾਂ ਨੇ ਬੱਚੇ ਨੂੰ ‘ਓਏ’ ਕਹਿ ਕੇ ਬੁਲਾਉਣਾ ਅਰੰਭ ਕੀਤਾ। ਮਗਰੋਂ ਉਨ੍ਹਾਂ ਨੇ ਨਵਾਂ ਨਾਂ ਰਖਿਆ ਪਰ ਉਦੋਂ ਤੱਕ ਉਸ ਦਾ ਨਾਂ ‘ਓਏ’ ਪੱਕ ਚੁਕਿਆ ਸੀ। ਉਹ ਸਾਰਾ ਜੀਵਨ ‘ਓਏ’ ਹੀ ਰਿਹਾ। ਸੰਗੀਤਕਾਰ, ਬੀਥੋਵਨ ਦੀ ਇਕ ਜਾਣੂ ਇਸਤਰੀ ਦੇ ਬੱਚੇ ਦੀ ਮੌਤ ਹੋ ਗਈ। ਸੋਗ ਪ੍ਰਗਟਾਉਣ ਲਈ ਬੀਥੋਵਨ ਉਸ ਦੇ ਘਰ ਗਿਆ। ਕੁਝ ਨਹੀਂ ਬੋਲਿਆ, ਉਥੇ ਬਹਿ ਕੇ ਉਹ ਆਪਣੀ ਪਿਆਨੋ ’ਤੇ ਸੋਗ, ਉਦਾਸੀ ਅਤੇ ਧਰਵਾਸ ਦਾ ਸੰਗੀਤ ਵਜਾਉਦਾ ਰਿਹਾ। ਮਗਰੋਂ ਇਹ ਸੰਗੀਤ, ਈਸਾਈ ਜਗਤ ਵਿਚ, ਬੱਚੇ ਦੀ ਮੌਤ ਸਮੇਂ ਵਜਾਉਣ ਦੀ ਰੀਤ ਬਣ ਗਈ।
ਇਕ ਨਵਾਬ ਸਾਹਿਬ ਲਖਨਊਂ ਤੋਂ ਆਪਣੇ ਸ਼ਹਿਜ਼ਾਦੇ ਦੀ ਬਰਾਤ ਹੈਦਰਾਬਾਦ ਲੈ ਕੇ ਗਏ। ਉਥੇ ਉਨ੍ਹਾਂ ਨੂੰ ਦੋਵੇਂ ਦਿਨ ਅੰਡਿਆਂ ਵਾਲੇ ਪਕਵਾਨ ਹੀ ਪਰੋਸੇ ਗਏ। ਆਖਰ ਨਵਾਬ ਸਾਹਿਬ ਨੇ ਆਪਣੇ ਕੁੜਮ ਨੂੰ ਕਿਹਾ, ‘‘ਭਾਈ ਜਾਨ, ਇਹ ਅੰਡੇ ਤਾਂ ਚਲੋ ਆਪਣੀ ਜਗ੍ਹਾ ਠੀਕ ਨੇ ਪਰ ਜ਼ਰਾ ਇਨ੍ਹਾਂ ਦੇ ਵਾਲਿਦ ਸਾਹਿਬ ਨਾਲ ਵੀ ਮੁਲਾਕਾਤ ਕਰਵਾਓ।’’ ਮਾਂ ਮਰ ਗਈ, ਪਿਤਾ ਪਹਿਲਾਂ ਹੀ ਗੁਜ਼ਰ ਚੁੱਕੇ ਸਨ। ਧੀ ਨੇ ਮਾਂ ਦੇ ਭੋਗ ਦੇ ਕਾਰਡ ਥੱਲ੍ਹੇ ਆਪਣੇ ਨਾਂ ਹੇਠ ਛਪਵਾਇਆ: ਸ਼ਕੁੰਤਲਾ ਦੇਵੀ, ਉਮਰ ਸਤਾਈ ਸਾਲ, ਰੰਗ ਗੋਰਾ, ਬੀ.ਏ. ਪਾਸ, ਸਰੀਰ ਪਤਲਾ, ਕੱਦ ਪੰਜ ਫੁੰਟ ਪੰਜ ਇੰਚ, ਤਲਾਕਸ਼ੁਦਾ, ਬੱਚਾ ਕੋਈ ਨਹੀਂ, ਮਕਾਨ ਆਪਣਾ ਹੈ। ਅੱਸੀ ਵਰ੍ਹਿਆਂ ਦੀਆਂ ਦੋ ਸਹੇਲੀਆਂ, ਚਿਰਾਂ ਮਗਰੋਂ, ਇਕੱਠੀਆਂ ਹੋਈਆਂ। ਭਾਵੇਂ ਸਰੀਰਾਂ ਵਿਚ ਲਚਕ ਨਹੀਂ ਸੀ ਪਰ ਉਹ ਆਪਣੇ ਦੀਵਾਨਿਆਂ ਦੀਆਂ ਗੱਲਾਂ ਬੜੇ ਜੋਸ਼ ਨਾਲ ਕਰਦੀਆਂ ਰਹੀਆਂ। ਨਵੀਆਂ ਕੁੜੀਆਂ ਨੂੰ ਵੇਖ ਕੇ ਇਕ ਨੇ ਦੂਜੀ ਨੂੰ ਕਿਹਾ, ਕਿਸੇ ਵੇਲੇ ਅਸੀਂ ਵੀ ਜਵਾਨ ਅਤੇ ਸੋਹਣੀਆਂ ਸਾਂ, ਹੁਣ ਕੇਵਲ ਸੋਹਣੀਆਂ ਹੀ ਹਾਂ। ਇਕ ਸੁੱਖੀ ਅਤੇ ਸਫ਼ਲ ਪਤੀ ਲੱਭਿਆ ਹੈ, ਜਾਂਚ ਹੋ ਰਹੀ ਹੈ ਕਿ ਕਿਸ ਦਾ ਹੈ?
Reviews
There are no reviews yet.