Loud Speaker
₹150.00
ਫਿਲਮੀ ਦੁਨੀਆਂ ਨਾਲ ਦੂਰ ਨੇੜੇ ਦਾ ਸਬੰਧ ਰੱਖਣ ਵਾਲੇ ਚਿਰਾਗ ਹਸਨ ਹਸਰਤ, ਸਿਤਾਰਾ, ਦੀਵਾਨ ਸਿੰਘ ਮਫਤੂਨ, ਪੁਰਇਸਰਾਰ ਨੀਨਾ, ਨਵਾਬ ਕਸ਼ਮੀਰੀ, ਪਾਰੋ ਦੇਵੀ, ਰਫ਼ੀਕ ਗਜ਼ਨਵੀ, ਕੁਲਦੀਪ ਕੌਰ ਤੇ ਅਨਵਰ ਕਮਾਲ ਪਾਸ਼ਾ ਦੇ ਦਿਲ ਕੀ ਕਹਿੰਦੇ ਸਨ, ਮੰਟੋ ਦਾ ‘ਲਾਊਡ ਸਪੀਕਰ’ ਹੀ ਦੱਸੇਗਾ, ਉਹ ਵੀ ਸ਼ੁੱਧ ਪੰਜਾਬੀ ਵਿਚ।
ਹਥਲੀ ਪੁਸਤਕ ਮੰਟੋ ਦੇ ਲਿਖੇ ਰੇਖਾ ਚਿਤਰਾਂ ਦੀ ਦੂਜੀ ਪੋਥੀ ਹੈ। ਮੰਟੋ ਫਾਊਂਡੇਸ਼ਨ ਤੇ ਲੋਕਗੀਤ ਪ੍ਰਕਾਸ਼ਨ ਨੇ ‘ਗੰਜੇ ਫਰਿਸ਼ਤੇ’ ਪੰਜਾਬੀ ਵਿਚ ਪੇਸ਼ ਕਰਨ ਤੋਂ ਪਿਛੋਂ ਇੱਕ ਵਾਰੀ ਫੇਰ ਰੇਖਾ ਚਿਤਰਾਂ ਨੂੰ ਪਹਿਲ ਦਿੱਤੀ ਹੈ। ਜਿਥੇ ਅਫਸਾਨੇ ਦਾ ਸੱਚ ਮੰਨਣ ਸਮੇਂ ਪੜ੍ਹਨ ਵਾਲੇ ਦੇ ਮਨ ਵਿੱਚ ਕਿੰਤੂ ਪ੍ਰੰਤੂ ਉਠ ਸਕਦਾ ਹੈ ਚਿੱਤਰਾਂ ਦੇ ਸੱਚ ਤੋਂ ਮੁਨਕਰ ਹੋਣਾ ਸੰਭਵ ਨਹੀਂ। ਇਨ੍ਹਾਂ ਵਿਚ ਹੋਏ ਬੀਤੇ ਵਿਅਕਤੀਆਂ ਦਾ ਦਿਲ ਧੜਕਦਾ ਹੈ। ਮੰਟੋ ਦਿਲਾਂ ਦੀਆਂ ਜਾਨਣ ਦਾ ਮਾਹਰ ਸੀ। ਆਪਣੇ ਸਮੇਂ ਦੇ ਮਨੋਵਿਗਿਆਨੀਆਂ ਤੇ ਵਕੀਲਾਂ ਦੀਆਂ ਦਲੀਲਾਂ ਨੂੰ ਮਾਤ ਪਾਉਣ ਵਾਲਾ।
Book informations
ISBN 13
978-81-924288-9-5
Number of pages
160
Edition
2012
Language
Punjabi
Reviews
There are no reviews yet.