Mala Manke-2
₹400.00
ਭਾਰਤੀਆਂ ਦਾ ਵਿਸ਼ਵਾਸ ਹੈ ਕਿ ਜੇ ਦਵਾਈ ਅਸਰ ਨਾ ਕਰੇ, ਅਰਦਾਸ ਕਰੇਗੀ।
ਜਵਾਨੀ ਵਿਚ ਪੈਰ ਧਰ ਰਹੀ ਮੁਟਿਆਰ ਦਾ ਪਹਿਲਾ ਪਿਆਰ, ਸ਼ੀਸ਼ੇ ਨਾਲ ਹੁੰਦਾ ਹੈ।
ਭਾਰਤ ਸਿਕੰਦਰ ਨਹੀਂ ਪੈਦਾ ਕਰ ਸਕਦਾ, ਅਸ਼ੋਕ ਹੀ ਪੈਦਾ ਕਰ ਸਕਦਾ ਹੈ।
ਪ੍ਰੇਮਿਕਾ ਦੀਆਂ ਝਿੜਕਾਂ ਅਤੇ ਪ੍ਰੇਮੀ ਦੀਆਂ ਧਮਕੀਆਂ ਦਿਲਚਸਪ ਹੁੰਦੀਆਂ ਹਨ।
ਸ਼ਹਿਰੀਆਂ ਦੇ ਦਰਵਾਜ਼ੇ ਅਤੇ ਦਿਲ ਅਕਸਰ ਅੰਦਰੋਂ ਬੰਦ ਹੁੰਦੇ ਹਨ।
ਯਥਾਰਥ ਗ਼ਰੀਬਾਂ ਨੂੰ ਜੀਣ ਨਹੀਂ ਦਿੰਦਾ, ਸੁਪਨੇ ਉਨ੍ਹਾਂ ਨੂੰ ਮਰਨ ਨਹੀਂ ਦਿੰਦੇ।
ਅੱਖ ਵਿਚ ਆਇਆ ਅਥਰੂ, ਮੁੜ ਜਾਣ ਦੇ ਯਤਨ ਵਿਚ ਸਫ਼ਲ ਨਹੀਂ ਹੁੰਦਾ।
ਪਹਿਨੋ ਜੋ ਮਰਜ਼ੀ, ਸੋਹਣੇ ਆਤਮ-ਵਿਸ਼ਵਾਸ ਨਾਲ ਲਗੋਗੇ।
ਕਿਸੇ ਵਲ ਪਿੱਠ ਕਰਕੇ, ਗਾਲ੍ਹਾਂ ਕੱਢਣ ਨਾਲ ਤਸੱਲੀ ਨਹੀਂ ਹੁੰਦੀ।
ਇਕੋ ਵੇਲੇ ਧਰਤੀ ਅਤੇ ਅਸਮਾਨ ਦੋਵੇਂ ਨਹੀਂ ਵੇਖੇ ਜਾ ਸਕਦੇ।
ਭਾਰਤੀ ਹਰੇਕ ਭੈੜੇ ਵਰਤਾਰੇ ਨੂੰ ਕਲਿਯੁਗ ਕਹਿ ਕੇ ਸਵੀਕਾਰ ਕਰ ਲੈਂਦੇ ਹਨ।
ਯਾਰ ਨੂੰ ਦਿਲ ਦਾ ਹਾਲ ਕੀ ਲਿਖਾਂ, ਦਿਲ ਤੋਂ ਹੱਥ ਹੱਟਦਾ ਹੀ ਨਹੀਂ।
ਜੋ ਅਸੀਂ ਨਿੰਬੂ ਨਾਲ ਕਰਦੇ ਹਾਂ, ਉਹੀ ਨਸ਼ੇ ਸਾਡੇ ਸਰੀਰ ਨਾਲ ਕਰਦੇ ਹਨ।
ਕਈ ਰੱਬ ਨੂੰ ਯਾਦ ਕਰਦੇ ਹਨ ਤਾਂ ਕਿ ਕਿਧਰੇ ਉਨ੍ਹਾਂ ਨੂੰ ਰੱਬ ਹੀ ਨਾ ਯਾਦ ਕਰ ਲਵੇ।
ਪ੍ਰੇਮਿਕਾ ਆਉਂਦੀ ਹੈ ਤਾਂ ਪ੍ਰੇਮੀ ਦੀ ਰੁੱਕੀ ਹੋਈ ਘੜੀ ਵੀ ਚਲਣ ਲਗ ਪੈਂਦੀ ਹੈ।
ਗੰ੍ਰਥਾਂ ਦੇ ਪਾਠੀ ਤਾਂ ਅਨੇਕਾਂ ਹਨ, ਪਾਠਕ ਕੋਈ-ਕੋਈ ਹੁੰਦਾ ਹੈ।
ਅਗਲੀ ਵਾਰ ਨਿਰਵਾਣ ਦੀ ਪ੍ਰਾਪਤੀ ਲਈ ਸਿਧਾਰਥ ਨਹੀਂ, ਯਸ਼ੋਧਰਾ ਜਾਵੇਗੀ।
ਕਈ ਵਾਰੀ ਸਾਨੂੰ ਕੁਝ ਮਜ਼ਬੂਤ ਧੱਕਿਆਂ ਦੀ ਹੀ ਲੋੜ ਹੁੰਦੀ ਹੈ।
ਜੇ ਭੈੜੇ ਦਿਨ ਆਏ ਹੋਣ ਤਾਂ ਕੜਾਹ ਖਾਣ ਨਾਲ ਵੀ ਦੰਦ ਟੁੱਟ ਜਾਂਦੇ ਹਨ।
ਕੁਝ ਕਰਦੇ ਪਹਿਲਾਂ ਹਨ, ਸੋਚਦੇ ਮਗਰੋਂ ਹਨ, ਪੱਛਤਾਉਂਦੇ ਹਮੇਸ਼ਾ ਹਨ।
ਪਤਾ ਹੀ ਨਹੀਂ ਲਗਦਾ, ਸਹੁਰੇ ਕਦੋਂ ਸਹੁਰੀ ਦੇ ਬਣ ਜਾਂਦੇ ਹਨ।
ਤਲਾਕ ਮਗਰੋਂ ਪ੍ਰਸੰਨਤਾ ਨਾਲ ਕੌਣ ਜਿਊਂਦਾ ਹੈ? ਲੁੱਟੇ ਜਾਣ ਮਗਰੋਂ ਕੌਣ ਹੱਸਦਾ ਹੈ?
ਆਦਤ ਦੀ ਤਾਕਤ ਦਾ, ਆਦਤ ਤਿਆਗਣ ਵੇਲੇ ਪਤਾ ਲਗਦਾ ਹੈ।
ਤੀਵੀਆਂ-ਵਿਹੁਣੇ ਘਰਾਂ ਦੇ ਚੁਲ੍ਹਿਆਂ ਵਿਚ ਘਾਹ ਉੱਗ ਆਉਂਦਾ ਹੈ।
ਕਿਸੇ ਨੇ ਜਵਾਨੀ ਵਿਚ ਕਦੇ ਨਹੀਂ ਕਿਹਾ ਕਿ ਇਹ ਕੰਮ ਮੈਂ ਬੁਢਾਪੇ ਵਿਚ ਕਰਾਂਗਾ।
ਜਿੳੂਣਜੋਗੇ ਪੁੱਤਰ ਹੀ ਹੁੰਦੇ ਹਨ, ਧੀਆਂ ਤਾਂ ਮਰ ਜਾਣੀਆਂ ਹੁੰਦੀਆਂ ਹਨ।
Reviews
There are no reviews yet.