Nikian Gallan Vadde Sitte
₹200.00
ਅੱਜ ਦੇ ਸਮੇਂ ਐਲੋਪੈਥੀ ਦੇ ਚਮਤਕਾਰ ਨਾਲ ਸਾਰੀ ਦੁਨੀਆਂ ਹੈਰਾਨ ਹੋ ਗਈ ਹੈ। ਇਸੇ ਦੇ ਪ੍ਰਭਾਵ ਮਨੁੱਖ ਦੇ ਆਹਾਰ-ਵਿਹਾਰ ਦੀ ਅਨੇਕਾਂ ਭਿੰਨਤਾਵਾਂ ਸੁੰਗੜ ਗਈਆਂ ਹਨ ਅਤੇ ਤੇਜ਼ੀ ਨਾਲ ਸਿਮਟਦੀਆਂ ਜਾ ਰਹੀਆਂ ਹਨ। ਡਾਕਟਰਾਂ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਉਨ੍ਹਾਂ ਤੋਂ ਜ਼ਿਆਦਾ ਸਰੀਰ ਦੀ ਸਮਝ ਕਿਸੇ ਨੂੰ ਨਹੀਂ ਹੈ। ਇਧਰ ਐਲੋਪੈਥੀ ਦਾ ਹਰ ਤਰ੍ਹਾਂ ਨਾਲ ਜਿਵੇਂ ਹਰ ਥਾਂ ’ਤੇ ਪ੍ਰਸਾਰ ਤੇ ਪ੍ਰਭਾਵ ਐਨੀ ਤੇਜ਼ੀ ਨਾਲ ਵਧ ਰਿਹਾ ਹੈ, ਉਧਰ ਓਨੀ ਹੀ ਤੇਜ਼ੀ ਨਾਲ ਅਵਿਕਸਿਤ ਤੇ ਖ਼ੁਦ ਨੂੰ ਵਿਕਸਿਤ ਦੱਸਣ ਵਾਲੇ ਦੇਸ਼ਾਂ ’ਚ ਵੀ ਮਨੁੱਖ ਦਾ ਤੰਦਰੁਸਤ ਰਹਿਣਾ ਬਹੁਤ ਵੱਡੀ ਚਿੰਤਾ ਬਣ ਚੁੱਕੀ ਹੈ। ਇਹੀ ਮੁਸ਼ਕਿਲ ਹੈ। ਪਰੰਤੂ ਅਸੀਂ ਇਹ ਵੀ ਨਹੀਂ ਸੋਚਣਾ ਚਾਹੁੰਦੇ ਕਿ ਹੋਰ ਜੀਵ ਜੰਤੂਆਂ ਦੀ ਤੁਲਨਾ ਵਿਚ ਮਨੁੱਖ ਹੀ ਆਪਣੀ ਸਿਹਤ ਨੂੰ ਲੈ ਕੇ ਐਨਾ ਬੇਬਸ ਤੇ ਦੂਜਿਆਂ ਦੇ ਭਰੋਸੇ ਕਿਉਂ ਹੋ ਗਿਆ ਹੈ? ਦੁਨੀਆ ਦਾ ਉਤਮ ਪ੍ਰਾਣੀ ਖ਼ੁਦ ਨੂੰ ਹੀ ਤੰਦਰੁਸਤ ਰੱਖਣ ’ਚ ਐਨਾ ਕਮਜ਼ੋਰ ਕਿਉਂ ਹੈ। ਪਰ ਗੱਲਾਂ ਕਰਦਾ ਹੈ ਸਮੁੱਚੇ ਜਗਤ ਦੇ ਵਾਤਾਵਰਣ ਨੂੰ ਬਚਾਈ ਰੱਖਣ ਦੀਆਂ। ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਇਸ ਕਿਤਾਬ ’ਚ ਲੜੀਵਾਰ ਦੱਸੇ ਗਏ ਹਨ।
Reviews
There are no reviews yet.