Loading
FREE SHIPPING PAN INDIA

Roshnia

400.00

  • ਪਿਤਾ ਦੇ ਪ੍ਰਭਾਵ ਤੋਂ ਬਿਨਾਂ ਧੀ ਦੀ ਮੈਂ ਕਮਜ਼ੋਰ ਹੋ ਜਾਂਦੀ ਹੈ।
  • ਜ਼ਿੰਦਗੀ ਜਿਊਣ ਤੋਂ ਇਲਾਵਾ ਇਹ ਹੋਰ ਕਿਸੇ ਕੰਮ ਨਹੀਂ ਆਉਂਦੀ।
  • ਮਨੁੱਖ ਹੋਰਾਂ ਨਾਲ ਸਾਰੇ ਵਾਅਦੇ ਮੌਤ ਬਾਰੇ ਭੁਲ ਕੇ ਹੀ ਕਰਦਾ ਹੈ।
  • ਦੁਚਿੱਤੀ ਵਿਚ ਹਾਂ ਅਤੇ ਨਾਂਹ ਦੋਹਾਂ ਤੋਂ ਡਰ ਲਗਦਾ ਹੈ।
  • ਕਈਆਂ ਦੀ ਦੁਸ਼ਮਣੀ ਤੋਂ ਪਹਿਲਾਂ ਅਸੀਂ ਕੁਝ ਵੀ ਨਹੀਂ ਹੁੰਦੇ।
  • ਵਿਆਹ ਸਾਰੇ ਸਫਲ ਹੁੰਦੇ ਹਨ, ਮੁਸ਼ਕਿਲ ਰਲ ਕੇ ਰਹਿਣ ਵਿਚ ਹੁੰਦੀ ਹੈ।
  • ਭਾਰਤ ਵਿਚ ਗਿਆਨ, ਸ਼ਕਤੀ ਅਤੇ ਦੌਲਤ, ਦੇਵੀਆਂ ਦੇ ਨਾਂ ਹਨ।
  • ਯੁੱਧ ਦੌਰਾਨ ਲਿੰਗ ਕੋਈ ਹੋਵੇ, ਹਰ ਕੋਈ ਮਰਦ ਬਣ ਜਾਂਦਾ ਹੈ।
  • ਕਿਸੇ ਦੇ ਘੱਟ ਹੋਣ ਨਾਲ, ਅਸੀਂ ਵੱਧ ਨਹੀਂ ਹੋ ਜਾਂਦੇ।
  • ਕਈ ਵਾਰੀ ਸਾਨੂੰ ਕੁਝ ਮਜ਼ਬੂਤ ਧੱਕਿਆਂ ਦੀ ਹੀ ਲੋੜ ਹੁੰਦੀ ਹੈ।
  • ਇਸਤਰੀ ਦੀ ਸੁੰਦਰਤਾ ਅਤੇ ਪੁਰਸ਼ ਦੀ ਅਕਲ ਦੂਜਿਆਂ ਲਈ ਹੁੰਦੀ ਹੈ।
  • ਮਨੋਰਥ ਤੋਂ ਬਿਨਾਂ ਬਹਾਦਰੀ ਵਿਖਾਉਣਾ ਝੱਲਪੁਣਾ ਹੁੰਦਾ ਹੈ।
  • ਸਾਡੀ ਇਕ ਵਿਸ਼ੇਸ਼ ਆਵਾਜ਼ ਹੁੰਦੀ ਹੈ, ਜਿਹੜੀ ਬੇਇਜ਼ਤੀ ਹੋਣ ਵੇਲੇ ਬੋਲੀ ਜਾਂਦੀ ਹੈ।
  • ਜ਼ਿੰਦਗੀ ਵਿਚ ਸਫਲ ਹੋਣ ਵਿਚ ਸਾਰੀ ਉਮਰ ਲੱਗ ਜਾਂਦੀ ਹੈ।
  • ਬੁਢਾਪਾ ਆਵੇ ਨਾ ਆਵੇ, ਜਵਾਨੀ ਗੁਜ਼ਰ ਜਾਂਦੀ ਹੈ।
  • ਹੁਣ ਨਾਂਹ ਕਹਿਣ ਦਾ ਵਿਗਿਆਨ ਸਿਖ ਲੈਣਾ ਚਾਹੀਦਾ ਹੈ।
  • ਫੈਸ਼ਨ ਵਿਚ ਲਾਪ੍ਰਵਾਹੀ ਬੜੇ ਧਿਆਨ ਨਾਲ ਕੀਤੀ ਜਾਂਦੀ ਹੈ।
  • ਠੰਡ ਅਤੇ ਬੇਇਜ਼ਤੀ ਜਿਤਨੀ ਮਹਿਸੂਸ ਕਰੋ, ਉਤਨੀ ਲਗਦੀ ਹੈ।
  • ਭਰਾਵਾਂ ਦੀਆਂ ਜੇਬਾਂ ਆਪਸ ਵਿਚ ਭੈਣਾਂ ਨਹੀਂ ਲਗਦੀਆਂ।
  • ਵਿਕਾਸ ਵਿਅਕਤੀ ਵਿਚ ਵਾਪਰਦਾ ਹੈ, ਸਮੂਹ ਵਿਕਾਸ ਨੂੰ ਰੋਕਦਾ ਹੀ ਹੈ।
  • ਕਈ ਵਾਰੀ ਦੂਰੀ ਮੁੱਕ ਜਾਂਦੀ ਹੈ ਪਰ ਫ਼ਾਸਲਾ ਬਣਿਆ ਰਹਿੰਦਾ ਹੈ।
  • ਕਿਤਾਬਾਂ ਪੜ੍ਹਨ ਵਾਲੀ ਅਸੀਂ ਆਖਰੀ ਪੀੜ੍ਹੀ ਹਾਂ।

Book informations

ISBN 13
978-93-5205-226-4
Language
Punjabi

Reviews

There are no reviews yet.

Be the first to review “Roshnia”

Your email address will not be published. Required fields are marked *

    0
    Your Cart
    Your cart is emptyReturn to Shop
    ×