Tarakved
₹250.00
- ਸੁੰਦਰਤਾ ਦਾ ਪ੍ਰਭਾਵ ਅੰਸ਼ਾਂ ਵਿਚ ਨਹੀਂ, ਸਮੁੱਚਤਾ ਵਿਚ ਪੈਂਦਾ ਹੈ।
- ਦੋਸਤ ਵਿੱਛੜ ਕੇ ਦੁੱਖ ਦਿੰਦੇ ਹਨ, ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ।
- ਇਸਤਰੀ ਜਦੋਂ ਰੁੱਸਦੀ ਹੈ, ਮਨਾਏ ਜਾਣ ਦੀ ਸੰਭਾਵਨਾ ਰੱਖ ਕੇ ਰੁੱਸਦੀ ਹੈ।
- ਦੀਵਾਨੇ ਭੋਗੀ ਹੁੰਦੇ ਹਨ, ਪ੍ਰੇਮੀ ਤਿਆਗੀ ਹੁੰਦੇ ਹਨ।
- ਬੱਚਿਆ ਦਾ ਡਾਕਟਰ, ਮਾਂਵਾਂ ਵਿਚ ਬੜਾ ਹਰਮਨ ਪਿਆਰਾ ਹੁੰਦਾ ਹੈ।
- ਅੱਖਾਂ, ਸਾਡੇ ਦਿਮਾਗ ਦਾ ਨੰਗਾ ਭਾਗ ਹੁੰਦੀਆਂ ਹਨ।
- ਸਭ ਪ੍ਰਕਾਰ ਦੇ ਸੰਜਮ, ਖਾਣ ਦੇ ਸੰਜਮ ਨਾਲ ਆਰੰਭ ਹੁੰਦੇ ਹਨ।
- ਜਿਨ੍ਹਾਂ ਨੂੰ ਰੋਣਾ ਨਹੀਂ ਆਉਂਦਾ, ਉੁਹ ਬੜੇ ਜ਼ਾਲਮ ਹੁੰਦੇ ਹਨ।
- ਦੁਸ਼ਮਣ ਚੁਣਨ ਲਗਿਆ, ਮਨਮਾਨੀ ਨਹੀਂ ਕੀਤੀ ਜਾ ਸਕਦੀ।
- ਹਾਸਾ ਆਜ਼ਾਦੀ ਵਿਚੋ ਉਪਜਦਾ ਹੈ ਅਤੇ ਆਜ਼ਾਦੀ ਉਪਜਾਉੁਂਦਾ ਹੈ।
- ਕਾਹਲੀ ਨਾਲ ਕੀਤੇ ਵਿਆਹ ਦਾ ਸਾਰੀ ਉੁਮਰ ਪਛਤਾਵਾ ਰਹਿੰਦਾ ਹੈ।
- ਭੁੱਖੇ ਮੁੱਨਖ ਕੋਲ ਰੋਟੀ ਰਾੜ੍ਹਣ ਜਾਂ ਆਲੂ ਛਿੱਲਣ ਦਾ ਸਬਰ ਨਹੀਂ ਹੁੰਦਾ।
- ਘੱਟ ਖਾਧੇ, ਘੱਟ ਸੁਤੇ, ਘੱਟ ਬੋਲੇ ਦਾ ਕਦੇ ਪਛਤਾਵਾ ਨਹੀ ਹੁੰਦਾ।
- ਹਾਰਨ ਵਾਲੇ ਨੂੰ ਕੋਈ ਨਹੀਂ ਸੁਣਦਾ।
- ਪ੍ਰੇਮੀ ਆਪਣੇ ਆਪ ਨੂੰ ਰੱਬ ਦਾ ਰਿਸ਼ਤੇਦਾਰ ਸਮਝਦੇ ਹਨ।
- ਫ਼ਲ, ਕੁਦਰਤ ਦੀਆਂ ਮਠਿਆਈਆਂ ਹਨ।
- ਬੇਕਾਬੂ ਹੋਈ ਭੈੜੀ ਆਦਤ ਨੂੰ ਐਬ ਕਹਿੰਦੇ ਹਨ।
- ਇਤਿਹਾਸ ਦੇ ਕਈ ਦੁਖਾਂਤ ਝੋਲੀ-ਚੁੱਕਾਂ ਦੀ ਦੇਣ ਹੁੰਦੇ ਹਨ।
- ਸਾਰੇ ਇਨਕਲਾਬ, ਬੱਚਿਆਂ ਨੂੰ ਸਮਰਪਿਤ ਹੁੰਦੇ ਹਨ।
- ਦੁੱਖ ਹੀ ਸੁੱਖਾਂ ਦੇ ਅਰਥ ਨਿਰਧਾਰਿਤ ਕਰਦੇ ਹਨ।
- ਕਈ ਰਿਸ਼ਤਿਆਂ ਵਿਚ ਕੇਵਲ ਮੂਰਖਤਾ ਦੀ ਸਾਂਝ ਹੁੰਦੀ ਹੈ।
Book informations
ISBN 13
978-81-7142-923-8
Language
Punjabi
Reviews
There are no reviews yet.