Viakhia Vishleshan
₹250.00
- ਮੱਕੀ ਦੇ ਆਟੇ ਦੇ ਕੇਕ ਨਹੀਂ ਬਣਾਏ ਜਾ ਸਕਦੇ।
- ਕਿਸੇ ਚਿਹਰੇ ਦਾ ਉੁਚੇਚ ਨਹੀਂ, ਉੁਸ ਦੀ ਸੁਭਾਵਿਕਤਾ ਪ੍ਰਭਾਵਿਤ ਕਰਦੀ ਹੈ।
- ਬਹੁਤ ਪ੍ਰਸੰਨ ਵਿਅਕਤੀ, ਖ਼ਤਰੇ ਨੂੰ ਖ਼ਤਰਾ ਨਹੀਂ ਸਮਝਦਾ।
- ਪਤਨੀ ਵੱਲੋਂ, ਪਤੀ ਨੂੰ ਦਿਤੀ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
- ਸਫ਼ਲ ਸ਼ਰਾਬੀ ਉੁਹ ਹੈ, ਜਿਸ ਨੂੰ ਹਰ ਰੋਜ਼ ਨਵੇਂ ਬੰਦੇ ਘਰ ਛੱਡਣ ਆਉਣ।
- ਗਾਲ੍ਹਾਂ ਕਢਣ ਵਾਲਾ ਆਪਣੇ ਤਾਕਤਵਰ ਹੋਣ ਦਾ ਭਰਮ ਪਾਲਦਾ ਹੈ।
- ਔਰਤ ਕਮਜ਼ੋਰ ਹੈ ਨਹੀਂ, ਕਮਜ਼ੋਰ ਬਣਾ ਦਿਤੀ ਗਈ ਹੈ।
- ਬੱਚੇ ਦੇ ਜਨਮ ਨਾਲ ਹੀ, ਉੁਸ ਨੂੰ ਪਾਲਣ ਵਾਲੀ ਮਾਂ ਦਾ ਵੀ ਜਨਮ ਹੁੰਦਾ ਹੈ।
- ਮਰਨ ਵੇਲੇ ਸਰੀਰ ਹੀ ਨਹੀਂ, ਸਾਰਾ ਸੰਸਾਰ ਵੀ ਛੱਡਣਾ ਪੈਂਦਾ ਹੈ।
- ਆਤਮਘਾਤ ਦਾ ਯਤਨ ਵਧੇਰੇ ਇਸਤਰੀਆਂ ਕਰਦੀਆਂ ਹਨ ਪਰ ਸਫ਼ਲ ਵਧੇਰੇ ਪੁਰਸ਼ ਹੁੰਦੇ ਹਨ।
- ਭੈੜੀ ਆਦਤ ਛੱਡਣੀ ਅਤੇ ਚੰਗੀ ਆਦਤ ਪਾਉਣੀ, ਇਕੋ-ਜਿਹੇ ਕਠਿਨ ਕਾਰਜ ਹੁੰਦੇ ਹਨ।
- ਜੇ ਮਿਹਦਾ ਠੀਕ ਨਾ ਹੋਵੇ ਤਾਂ ਕਿਸੇ ਚੀਜ਼ ਦਾ ਮਾਣ ਨਹੀਂ ਰਹਿੰਦਾ।
- ਰੰਗਾਂ ਬਾਰੇ ਸਾਡੇ ਸਾਰੇ ਨਿਰਣੇ, ਸਾਡੀ ਚਮੜੀ ਦੇ ਰੰਗ ’ਤੇ ਨਿਰਭਰ ਕਰਦੇ ਹਨ।
- ਸਮੱਸਿਆਵਾਂ ਸੁਲਝਾਉਣਾ, ਮਨੁੁੱਖੀ ਮਨ ਦਾ ਮਨੋਰੰਜਨ ਹੁੰਦਾ ਹੈ।
- ਸਕੂੂਲੋਂ ਦੌੜਨ ਵਾਲੇ ਬੱਚੇ, ਆਪਣੇ ਅਧਿਆਪਕਾਂ ਨੂੰ ਲੱਭਣ ਜਾਂਦੇ ਹਨ।
- ਸਮੇਂ ਦੀ ਪਾਬੰਦੀ ਦੀ ਘਾਟ ਆਪਣੇ ਅਤੇ ਦੂਜਿਆਂ ਲਈ ਬੇਆਰਾਮੀ ਉੁਪਜਾਉਂਦੀ ਹੈ।
- ਨਿਰਸੁਆਰਥ ਸਲਾਹ, ਘਰ ਦੇ ਜੀਆਂ ਤੋਂ ਹੀ ਮਿਲਦੀ ਹੈ।
- ਕਈ ਵਿਅਕਤੀ ਆਪਣਾ ਮਹੱਤਵ ਆਪਣੀ ਬਿਮਾਰੀ ਰਾਹੀਂ ਪ੍ਰਗਟਾਉੇਂਦੇ ਹਨ।
- ਈਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ।
- ਅਨਪੜ੍ਹਾਂ ਨੂੰ ਭੂਤ ਚਿਮੜਦੇ ਹਨ, ਪੜ੍ਹਿਆਂ-ਲਿਖਿਆਂ ਦਾ ਦਿਮਾਗ ਖਰਾਬ ਹੁੰਦਾ ਹੈ।
- ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਨਾਲ ਚਿੜ੍ਹ ਹੁੰਦੀ ਹੈ।
Book informations
ISBN 13
978-81-7142-925-4
Language
Punjabi
Reviews
There are no reviews yet.