Loading

Viakhia Vishleshan

250.00

  •           ਮੱਕੀ ਦੇ ਆਟੇ ਦੇ ਕੇਕ ਨਹੀਂ ਬਣਾਏ ਜਾ ਸਕਦੇ।
  •           ਕਿਸੇ ਚਿਹਰੇ ਦਾ ਉੁਚੇਚ ਨਹੀਂ, ਉੁਸ ਦੀ ਸੁਭਾਵਿਕਤਾ ਪ੍ਰਭਾਵਿਤ ਕਰਦੀ ਹੈ।
  •           ਬਹੁਤ ਪ੍ਰਸੰਨ ਵਿਅਕਤੀ, ਖ਼ਤਰੇ ਨੂੰ ਖ਼ਤਰਾ ਨਹੀਂ ਸਮਝਦਾ।
  •           ਪਤਨੀ ਵੱਲੋਂ, ਪਤੀ ਨੂੰ ਦਿਤੀ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
  •           ਸਫ਼ਲ ਸ਼ਰਾਬੀ ਉੁਹ ਹੈ, ਜਿਸ ਨੂੰ ਹਰ ਰੋਜ਼ ਨਵੇਂ ਬੰਦੇ ਘਰ ਛੱਡਣ ਆਉਣ।
  •           ਗਾਲ੍ਹਾਂ ਕਢਣ ਵਾਲਾ ਆਪਣੇ ਤਾਕਤਵਰ ਹੋਣ ਦਾ ਭਰਮ ਪਾਲਦਾ ਹੈ।
  •           ਔਰਤ ਕਮਜ਼ੋਰ ਹੈ ਨਹੀਂ, ਕਮਜ਼ੋਰ ਬਣਾ ਦਿਤੀ ਗਈ ਹੈ।
  •           ਬੱਚੇ ਦੇ ਜਨਮ ਨਾਲ ਹੀ, ਉੁਸ ਨੂੰ ਪਾਲਣ ਵਾਲੀ ਮਾਂ ਦਾ ਵੀ ਜਨਮ ਹੁੰਦਾ ਹੈ।
  •           ਮਰਨ ਵੇਲੇ ਸਰੀਰ ਹੀ ਨਹੀਂ, ਸਾਰਾ ਸੰਸਾਰ ਵੀ ਛੱਡਣਾ ਪੈਂਦਾ ਹੈ।
  •           ਆਤਮਘਾਤ ਦਾ ਯਤਨ ਵਧੇਰੇ ਇਸਤਰੀਆਂ ਕਰਦੀਆਂ ਹਨ ਪਰ ਸਫ਼ਲ ਵਧੇਰੇ ਪੁਰਸ਼ ਹੁੰਦੇ ਹਨ।
  •           ਭੈੜੀ ਆਦਤ ਛੱਡਣੀ ਅਤੇ ਚੰਗੀ ਆਦਤ ਪਾਉਣੀ, ਇਕੋ-ਜਿਹੇ ਕਠਿਨ ਕਾਰਜ ਹੁੰਦੇ ਹਨ।
  •           ਜੇ ਮਿਹਦਾ ਠੀਕ ਨਾ ਹੋਵੇ ਤਾਂ ਕਿਸੇ ਚੀਜ਼ ਦਾ ਮਾਣ ਨਹੀਂ ਰਹਿੰਦਾ।
  •           ਰੰਗਾਂ ਬਾਰੇ ਸਾਡੇ ਸਾਰੇ ਨਿਰਣੇ, ਸਾਡੀ ਚਮੜੀ ਦੇ ਰੰਗ ’ਤੇ ਨਿਰਭਰ ਕਰਦੇ ਹਨ।
  •           ਸਮੱਸਿਆਵਾਂ ਸੁਲਝਾਉਣਾ, ਮਨੁੁੱਖੀ ਮਨ ਦਾ ਮਨੋਰੰਜਨ ਹੁੰਦਾ ਹੈ।
  •           ਸਕੂੂਲੋਂ ਦੌੜਨ ਵਾਲੇ ਬੱਚੇ, ਆਪਣੇ ਅਧਿਆਪਕਾਂ ਨੂੰ ਲੱਭਣ ਜਾਂਦੇ ਹਨ।
  •           ਸਮੇਂ ਦੀ ਪਾਬੰਦੀ ਦੀ ਘਾਟ ਆਪਣੇ ਅਤੇ ਦੂਜਿਆਂ ਲਈ ਬੇਆਰਾਮੀ ਉੁਪਜਾਉਂਦੀ ਹੈ।
  •           ਨਿਰਸੁਆਰਥ ਸਲਾਹ, ਘਰ ਦੇ ਜੀਆਂ ਤੋਂ ਹੀ ਮਿਲਦੀ ਹੈ।
  •           ਕਈ ਵਿਅਕਤੀ ਆਪਣਾ ਮਹੱਤਵ ਆਪਣੀ ਬਿਮਾਰੀ ਰਾਹੀਂ ਪ੍ਰਗਟਾਉੇਂਦੇ ਹਨ।
  •           ਈਮਾਨਦਾਰੀ ਨਾਲ ਸ਼ਿਕਾਰ ਨਹੀਂ ਕੀਤਾ ਜਾ ਸਕਦਾ।
  •           ਅਨਪੜ੍ਹਾਂ ਨੂੰ ਭੂਤ ਚਿਮੜਦੇ ਹਨ, ਪੜ੍ਹਿਆਂ-ਲਿਖਿਆਂ ਦਾ ਦਿਮਾਗ ਖਰਾਬ ਹੁੰਦਾ ਹੈ।
  •           ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਨਾਲ ਚਿੜ੍ਹ ਹੁੰਦੀ ਹੈ।

Reviews

There are no reviews yet.

Be the first to review “Viakhia Vishleshan”

Your email address will not be published. Required fields are marked *

    Your cart is emptyReturn to Shop
    ×