Antar Jhaat
₹250.00
- ਉਸਾਰੂ ਸੋਚ ਵਾਲਾ ਇਕ ਵਿਅਕਤੀ ਵੀ ਬਹੁ-ਗਿਣਤੀ ਹੁੰਦਾ ਹੈ।
- ਕਰਮ ਤੋਂ ਬਿਨਾ ਗਿਆਨ, ਬੋਝ ਹੋ ਨਿਬੜਦਾ ਹੈ।
- ਥੱਕਿਆ ਹੋਇਆ ਮਨੁੱਖ, ਦੂਜਿਆਂ ਵਿਚ ਕੇਵਲ ਔਗੁਣ ਹੀ ਵੇਖਦਾ ਹੈ।
- ਜੋ ਹਨੇਰੇ ਵਿਚ ਰਹਿੰਦਾ ਹੈ, ਉਸ ਦੇ ਸੁਭਾਓ ਵਿਚ ਚਾਨਣਾ ਨਹੀਂ ਹੁੰਦਾ।
- ਸੰਸਿਆਂ ਨਾਲ ਕੀਤੇ ਪਿਆਰ ਵਿਚੋਂ, ਹੀਰ ਅਤੇ ਰਾਂਝਾ ਨਹੀ ਉਪਜਦੇ।
- ਵਧੇਰੇ ਵਿਸ਼ਲੇਸ਼ਣ ਨਾਲ, ਆਪਸੀ ਸਬੰਧ ਵਿਗੜਦੇ ਹਨ।
- ਮਨੁੱਖ, ਮੱਛੀ ਨੂੰ ਹਮੇਸ਼ਾ ਵਿਸ਼ਵਾਸ ਵਿਚ ਲੈ ਕੇ ਧੋਖਾ ਦਿੰਦਾ ਹੈ।
- ਪਿਆਰ ਦੀਆਂ ਯਾਦਾਂ ਸਾਡੇ ਚੇਤਿਆਂ ਵਿਚ ਪੀੜ੍ਹੀ ਡਾਹ ਕੇ ਬਹਿ ਜਾਂਦੀਆਂ ਹਨ।
- ਪਹਾੜੇ ਸਿਖੇ ਸਕੂਲ ਵਿਚ ਜਾਂਦੇ ਹਨ ਪਰ ਵਰਤੇ ਜ਼ਿੰਦਗੀ ਵਿਚ ਜਾਂਦੇ ਹਨ।
- ਹੁਸਨ, ਪਿਆਰ ਅਤੇ ਕਵਿਤਾ, ਇਕ ਹੀ ਅਨੁਭਵ ਦੇ ਵੱਖਰੇ-ਵੱਖਰੇ ਨਾਂ ਹਨ।
- ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੁੰਦਾ ਹੈ।
- ਪਿੰਡਾਂ ਵਿਚ ਨਫ਼ਰਤ ਅਤੇ ਸ਼ਹਿਰਾਂ ਵਿਚ ਸਾੜਾ ਪ੍ਰਧਾਨ ਹੁੰਦਾ ਹੈ।
- ਪ੍ਰਸੰਨ ਵਿਅਕਤੀ ਨੂੰ ਸਾਰੇ ਕਪੜੇ ਫੱਬਦੇ ਹਨ।
- ਪਰਿਵਾਰ ਸਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਖੁਲ੍ਹ ਦਿੰਦਾ ਹੈ।
- ਨਕਲੀ ਸਿੱਕੇ ਅਸਲੀ ਸਿੱਕਿਆਂ ਦੀ ਆੜ ਵਿਚ ਹੀ ਚਲਦੇ ਹਨ।
- ਬੇਈਮਾਨੀ ਕਦੀ ਵੀ ਲੋੜ ਨਹੀਂ ਹੁੰਦੀ, ਇਹ ਇਕ ਆਦਤ ਹੁੰਦੀ ਹੈ।
- ਗੁਰੂ ਅਤੇ ਅਧਿਆਪਕ ਵਿਚਲਾ ਅੰਤਰ, ਨੂਰ ਅਤੇ ਪ੍ਰਕਾਸ਼ ਵਾਲਾ ਹੁੰਦਾ ਹੈ।
- ਜੇ ਉਦੇਸ਼ ਭੈੜਾ ਹੋਵੇ ਤਾਂ ਗਿਆਨ ਵੀ ਪਾਪ ਹੋ ਨਿਬੜਦਾ ਹੈ।
- ਮਨੁੱਖਾਂ ਵਿਚ ਅੰਤਰ ਗਿਆਨ ਦਾ ਨਹੀਂ ਹੁੰਦਾ, ਕੀਤੇ ਕਾਰਜਾਂ ਦਾ ਹੁੰਦਾ ਹੈ।
- ਅਸੀਂ ਸਾਰੇ ਆਪਣੇ ਨਾਲ ਵਾਪਰੇ ਹਾਦਸਿਆਂ ਦੇ ਸਬੂਤ ਹਾਂ।
- ਉਦਾਸੀ ਹਮੇਸ਼ਾ ਕਿਸੇ ਹੋਰ ਦੀ ਹੋਂਦ ਜਾਂ ਅਣਹੋਂਦ ਨਾਲ ਜੁੜੀ ਹੰਦੀ ਹੈ।
Book informations
ISBN 13
978-81-7142-919-6
Language
Punjabi
Reviews
There are no reviews yet.