Loading

Antar Jhaat

250.00

  •           ਉਸਾਰੂ ਸੋਚ ਵਾਲਾ ਇਕ ਵਿਅਕਤੀ ਵੀ ਬਹੁ-ਗਿਣਤੀ ਹੁੰਦਾ ਹੈ।
  •           ਕਰਮ ਤੋਂ ਬਿਨਾ ਗਿਆਨ, ਬੋਝ ਹੋ ਨਿਬੜਦਾ ਹੈ।
  •           ਥੱਕਿਆ ਹੋਇਆ ਮਨੁੱਖ, ਦੂਜਿਆਂ ਵਿਚ ਕੇਵਲ ਔਗੁਣ ਹੀ ਵੇਖਦਾ ਹੈ।
  •           ਜੋ ਹਨੇਰੇ ਵਿਚ ਰਹਿੰਦਾ ਹੈ, ਉਸ ਦੇ ਸੁਭਾਓ ਵਿਚ ਚਾਨਣਾ ਨਹੀਂ ਹੁੰਦਾ।
  •           ਸੰਸਿਆਂ ਨਾਲ ਕੀਤੇ ਪਿਆਰ ਵਿਚੋਂ, ਹੀਰ ਅਤੇ ਰਾਂਝਾ ਨਹੀ ਉਪਜਦੇ।
  •           ਵਧੇਰੇ ਵਿਸ਼ਲੇਸ਼ਣ ਨਾਲ, ਆਪਸੀ ਸਬੰਧ ਵਿਗੜਦੇ ਹਨ।
  •           ਮਨੁੱਖ, ਮੱਛੀ ਨੂੰ ਹਮੇਸ਼ਾ ਵਿਸ਼ਵਾਸ ਵਿਚ ਲੈ ਕੇ ਧੋਖਾ ਦਿੰਦਾ ਹੈ।
  •           ਪਿਆਰ ਦੀਆਂ ਯਾਦਾਂ ਸਾਡੇ ਚੇਤਿਆਂ ਵਿਚ ਪੀੜ੍ਹੀ ਡਾਹ ਕੇ ਬਹਿ ਜਾਂਦੀਆਂ ਹਨ।
  •           ਪਹਾੜੇ ਸਿਖੇ ਸਕੂਲ ਵਿਚ ਜਾਂਦੇ ਹਨ ਪਰ ਵਰਤੇ ਜ਼ਿੰਦਗੀ ਵਿਚ ਜਾਂਦੇ ਹਨ।
  •           ਹੁਸਨ, ਪਿਆਰ ਅਤੇ ਕਵਿਤਾ, ਇਕ ਹੀ ਅਨੁਭਵ ਦੇ ਵੱਖਰੇ-ਵੱਖਰੇ ਨਾਂ ਹਨ।
  •           ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੁੰਦਾ ਹੈ।
  •           ਪਿੰਡਾਂ ਵਿਚ ਨਫ਼ਰਤ ਅਤੇ ਸ਼ਹਿਰਾਂ ਵਿਚ ਸਾੜਾ ਪ੍ਰਧਾਨ ਹੁੰਦਾ ਹੈ।
  •           ਪ੍ਰਸੰਨ ਵਿਅਕਤੀ ਨੂੰ ਸਾਰੇ ਕਪੜੇ ਫੱਬਦੇ ਹਨ।
  •           ਪਰਿਵਾਰ ਸਾਨੂੰ ਜ਼ਿੰਮੇਵਾਰੀ ਨਿਭਾਉਣ ਦੀ ਖੁਲ੍ਹ ਦਿੰਦਾ ਹੈ।
  •           ਨਕਲੀ ਸਿੱਕੇ ਅਸਲੀ ਸਿੱਕਿਆਂ ਦੀ ਆੜ ਵਿਚ ਹੀ ਚਲਦੇ ਹਨ।
  •           ਬੇਈਮਾਨੀ ਕਦੀ ਵੀ ਲੋੜ ਨਹੀਂ ਹੁੰਦੀ, ਇਹ ਇਕ ਆਦਤ ਹੁੰਦੀ ਹੈ।
  •           ਗੁਰੂ ਅਤੇ ਅਧਿਆਪਕ ਵਿਚਲਾ ਅੰਤਰ, ਨੂਰ ਅਤੇ ਪ੍ਰਕਾਸ਼ ਵਾਲਾ ਹੁੰਦਾ ਹੈ।
  •           ਜੇ ਉਦੇਸ਼ ਭੈੜਾ ਹੋਵੇ ਤਾਂ ਗਿਆਨ ਵੀ ਪਾਪ ਹੋ ਨਿਬੜਦਾ ਹੈ।
  •           ਮਨੁੱਖਾਂ ਵਿਚ ਅੰਤਰ ਗਿਆਨ ਦਾ ਨਹੀਂ ਹੁੰਦਾ, ਕੀਤੇ ਕਾਰਜਾਂ ਦਾ ਹੁੰਦਾ ਹੈ।
  •           ਅਸੀਂ ਸਾਰੇ ਆਪਣੇ ਨਾਲ ਵਾਪਰੇ ਹਾਦਸਿਆਂ ਦੇ ਸਬੂਤ ਹਾਂ।
  •           ਉਦਾਸੀ ਹਮੇਸ਼ਾ ਕਿਸੇ ਹੋਰ ਦੀ ਹੋਂਦ ਜਾਂ ਅਣਹੋਂਦ ਨਾਲ ਜੁੜੀ ਹੰਦੀ ਹੈ।

Reviews

There are no reviews yet.

Be the first to review “Antar Jhaat”

Your email address will not be published. Required fields are marked *

    Your cart is emptyReturn to Shop
    ×