Sukhan Sunehe
₹250.00
- ਤਿੱਖੇ ਦਰਦ ਲੰਮੇ ਨਹੀਂ ਹੁੰਦੇ ਅਤੇ ਲੰਮੇ ਦਰਦ ਤਿੱਖ ਨਹੀਂ ਹੁੰਦੇ।
- ਨਵੇਂ ਰਾਹ ਉਨ੍ਹਾਂ ਨੂੰ ਹੀ ਲਭਦੇ ਹਨ, ਜਿਹੜੇ ਰਾਹ ਭੁੱਲ ਜਾਣ।
- ਮਨੁੱਖ ਪਹਿਲਾਂ ਸੋਚਾਂ ਵਿਚ ਹਾਰਦਾ ਹੈ, ਫਿਰ ਅਮਲਾਂ ਵਿਚ ਪੱਛੜਦਾ ਹੈ।
- ਚੁੱਪ ਰਹਿਣ ਦੀ ਆਦਤ, ਪ੍ਰਸੰਨਤਾ ਵਲ ਪਹਿਲਾ ਕਦਮ ਹੁੰਦੀ ਹੈ।
- ਸਾਡੀਆਂ ਸਰੀਰਕ ਸਮੱਸਿਆਵਾਂ, ਸਾਡੇ ਮਨ ਦੀਆਂ ਸ਼ਿਕਾਇਤਾਂ ਹੁੰਦੀਆਂ ਹਨ।
- ਸਿਆਣੇ ਲੋਕਾਂ ਦੀ ਉਦਾਸੀ ਵਿਚ ਵੀ ਰੌਣਕ ਹੁੰਦੀ ਹੈ।
- ਭਾਰਤ ਵਿਚ ਦਰਿਆ ਕੇਵਲ ਬ੍ਰਹਮਪੁੱਤਰ ਹੈ, ਬਾਕੀ ਸਭ ਨਦੀਆਂ ਹਨ।
- ਅਕਲ ਦਾ ਸੁਭਾਅ ਪੁਰਸ਼ ਵਾਲਾ ਅਤੇ ਸਮਝ ਦਾ ਸੁਭਾਅ ਇਸਤਰੀ ਵਾਲਾ ਹੁੰਦਾ ਹੈ।
- ਰੁਝੇ ਹੋਏ ਅਨੁਭਵੀ ਵਿਅਕਤੀ ਨੂੰ ਕਲਾਕਾਰ ਕਹਿੰਦੇ ਹਨ
- ਕੇਵਲ ਮੁਰਦੇ ਅਤੇ ਮੂਰਖ਼ ਹੀ ਆਪਣੇ ਵਿਚਾਰ ਨਹੀਂ ਬਦਲਦੇ।
- ਅਸੀਂ ਉਨ੍ਹਾਂ ਚੀਜ਼ਾਂ ਬਾਰੇ ਹੀ ਸੋਚਦੇ ਹਾਂ, ਜਿਨ੍ਹਾਂ ਦੀ ਥੁੜ੍ਹ ਹੁੰਦੀ ਹੈ।
- ਪਰੰਪਰਕ ਸਮਾਜਾਂ ਵਿਚ ਪੁਰਸ਼ਾਂ ਦੇ ਦੋਸ਼ ਵੀ ਇਸਤਰੀਆਂ ਦੇ ਸਿਰ ਲਗਦੇ ਹਨ।
- ਨਲਾਇਕ ਵਿਦਿਆਰਥੀ ਸਕੂਲ ਬਦਲਦੇ ਹਨ, ਜਮਾਤ ਉਹੀ ਰਹਿੰਦੀ ਹੈ।
- ਜਿੱਥੇ ਪਿਆਰ ਅਤੇ ਸਤਿਕਾਰ ਹਵੇਂ, ਉਥੇ ਬਹਿਸ ਸੰਭਵ ਨਹੀਂ ਹੁੰਦੀ।
- ਬੱਚਤ, ਮਨੁੱਖ ਨੂੰ ਆਸ਼ਾਵਾਦੀ ਅਤੇ ਭਵਿੱਖਵਾਦੀ ਬਣਾਉਂਦੀ ਹੈ।
- ਚਾਕੂ, ਪਿਸਤੌਲ, ਤਲਵਾਰ, ਬੰਦੂਕ, ਤੋਪ, ਮਿਜਾਇਲ ਆਦਿ ਪੁਰਸ਼ ਲਿੰਗ ਦੇ ਹੀ ਰੂਪ ਹਨ।
- ਪ੍ਰਸੰਨ ਹੋਣ ਲਈ ਧਨ ਦੀ ਲੋੜ ਨਹੀਂ, ਮਨ ਦੀ ਲੋੜ ਹੁੰਦੀ ਹੈ।
- ਲੋਕਾਂ ਦੀਆਂ ਸਮੱਸਿਆਵਾਂ ਨਵੇਂ-ਨਵੇਂ ਰੋਜ਼ਗਾਰ ਸਿਰਜਦੀਆਂ ਹਨ
- ਚੁੱਪ ਦੀ ਆਪਣੀ ਬੋਲੀ ਅਤੇ ਆਪਣੀ ਵਿਆਕਰਣ ਹੁੰਦੀ ਹੈ।
- ਚੰਗਾ ਸੰਨ-ਜੀਵਨ, ਸਵੈ-ਕਾਬੂ ਤੋਂ ਬਿਨਾਂ ਸੰਭਵ ਨਹੀਂ ਹੁੰਦਾ
- ਜੀਵਨ ਦੀ ਕਾਰੋਬਾਰੀ ਭਾਸ਼ਾ ਵਿਚ ਆਨੰਦ ਦਾ ਕਈ ਸੰਕਲਪ ਨਹੀਂ ਹੈ।
- ਮਾਂਗਵੇਂ ਪੈਸਿਆਂ ਨਾਲ ਉਸਾਰਿਆ ਮਕਾਨ, ਜਲਦੀ ਵਿੱਚ ਜਾਂਦਾ ਹੈ।
- ਹਮਲਾਵਰ ਵੀਜ਼ੇ ਲੈ ਕੇ ਨਹੀਂ ਆਉਂਦੇ।
Book informations
ISBN 13
978-81-7142-924-6
Language
Punjabi
Reviews
There are no reviews yet.