Punjabio ! Jeena Hai Ke Marna
₹150.00
ਬੇਗਾਨੀ ਆਸ ’ਤੇ ਜੀਣ ਵਾਲੇ ਆਪਣਾ ਨਿੱਜੀ ਚੱਲਣ ਵੀ ਗੁਆ ਲੈਂਦੇ ਹਨ। ਬਾਕੀ ਗਰੀਬ ਜਨਤਾ, ਆਪੂੰ ਬੇਹਾਲ, ਉਹਨਾਂ ਦੀ ਬਲ ਸ਼ਕਤੀ ਨੂੰ ਸਹੀ ਗਿਆਨ ਕਿਸੇ ਦਿੱਤਾ ਹੀ ਨਹੀਂ। ਪੰਜਾਬ ਦੀ ਬਲਸ਼ਕਤੀ ਨੂੰ ਵਾਹਿਆ ਤਾਂ ਫਾਂਸੀਆਂ, ਉਮਰ ਕੈਦਾਂ ਤੱਕ, ਪਰ ਸਿਆਸੀ ਸੂਝ ਦੀ ਪੁੱਠ ਦੇ ਕੇ ਕਿਸੇ ਵੰਗਾਰਿਆ ਨਹੀਂ। ਪੰਜਾਬ ਤੋਂ ਸਿਆਸੀ ਕੁਰਬਾਨੀਆਂ ਬੇਥਾਹ ਲਈਆਂ, ਪਰ ਹਾਸਲ ਤਿੰਨ ਕਾਣੇ ਹੀ ਰਹੇ। ਉਲਟਾ ਦੁਸ਼ਮਣਾਂ ਚਾਣਕੀਆ ਨੀਤੀਆਂ ਨਾਲ ਪੰਜਾਬ ਵਿਚ ਇਕ ਮੁੱਠ ਹੋਈ ਤਾਕਤ ਨੂੰ ਅੰਦਰੋਂ ਬਾਹਰੋਂ ਖਿੰਡਦਾ ਕਰ ਦਿੱਤਾ।
ਹੁਣ ਖਤਰੇ ਦੀ ਝੰਡੀ ਲਈ ਬੁਨਿਆਦੀ ਸਵਾਲ ਇਹ ਆ ਖਲੋਤਾ ਹੈ; ਪੰਜਾਬ ਜਿਉਂਦਾ ਰਖਣਾ ਹੈ ਜਾਂ ਖਤਮ ਹੋ ਜਾਣ ਦੇਣਾ ਹੈ?

Sundraan
₹300.00
ਸੁੰਦਰਾਂ ਦੀ ਇਕੋ ਇਕ ਚਾਹਨਾ ਹੈ, ਉਸ ਦਾ ਦੁੱਧ ਧੋਤਾ ਸੱਚ, ਪਿਆਰ ਤੇ ਕੁਰਬਾਨੀ ਸਮਾਜ ਦੇ ਸਾਹਮਣੇ ਆਵੇ ਕਿਉਂਕਿ ਉਸ ਨੂੰ ਮਰਦ ਸਮਾਜ ਨੇ ਮਾਰਿਆ ਹੈ। ਉਸ ਨੂੰ ਮਰਦ ਸਮਾਜ ਨੇ ਹੀ ਮਾੜੀ ਤੋਂ ਧੱਕਾ ਦਿੱਤਾ ਹੈ ਜਦੋਂ ਕਿ ਉਹ ਅਸਲੋਂ ਬੇਗੁਨਾਹ ਸੀ, ਪੂਰਨ ਬਿਨਾਂ ਤਾਂ ਉਸ ਨੇ ਸੁਪਨੇ ਵਿਚ ਵੀ ਕਿਸੇ ਨੂੰ ਦੇਖਿਆ, ਸੋਚਿਆ ਤੇ ਚਿਤਵਿਆ ਨਹੀਂ ਸੀ। ਮਾੜੀ ਦੀ ਬੀਹ ਵਿਚ ਲਹੂ ਲੁਹਾਣ ਪਈ ਸੁੰਦਰਾਂ ਔਰਤ ਉੱਤੇ ਹੋਏ ਅਥਾਹ ਜੁਲਮਾਂ ਦਾ ਹਿਸਾਬ ਮੰਗ ਰਹੀ ਹੈ। ਲੋਕ ਵਿਰਸੇ ਦੀ ਮਜ਼ਲੂਮ ਹੋਂਦ ‘ਸੁੰਦਰਾਂ’ ਦੀ ਨਵੀਂ ਤਰਜ਼ ਅਤੇ ਸੇਧ-ਸੰਕਲਪ ਨਾਲ ਪਾਤਰ ਸਿਰਜਣਾ ਸਮਾਜ ਵਿਚ ਔਰਤ ਮਰਦ ਦੇ ਉਸ ਦਵੰਦ ਨੂੰ ਸਾਖਿਆਤ ਰੂਪ ਵਿਚ ਪ੍ਰਗਟ ਕਰਦੀ ਹੈ ਜਿਸ ਨੂੰ ਮਰਦ ਪ੍ਰਧਾਨ ਸਮਾਜ ਨੇ ਸਦਾ ਪਿਛੋਕੜ ਵਿਚ ਹੀ ਸੁੱਟੀ ਰੱਖਿਆ ਹੈ।
ਸਾਹਿਤ ਜਗਤ ਦੇ ਸਿਰਮੌਰ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਦੀ ਇਹ ਤਾਜ਼ੀ ਮੌਲਿਕ ਰਚਨਾ ਰਵਾਇਤੀ ਦਿਸਹੱਦਿਆਂ ਤੋਂ ਪਾਰ ਦੇ ਉਸ ਅਣਕਿਆਸੇ ਖੇਤਰ ਨੂੰ ਹੰਗਾਲਦੀ ਹੈ। ਜਿਸ ਦੀ ਪਹਿਲਾਂ ਕਿਸੇ ਨੇ ਕਦੀ ਵੀ ਥਾਹ ਪਾਉਣ ਦਾ ਯਤਨ ਨਹੀਂ ਕੀਤਾ।

Roop Dhara
₹200.00
Pali
₹150.00
ਹੁਣ ਤੱਕ ਤੀਹ ਨਾਵਲ, ਦਸ ਕਹਾਣੀ ਸੰਗ੍ਰਹਿ ਲਿਖ ਚੁੱਕਾ ਹਾਂ, ਰਾਜਸੀ ਲੇਖਾਂ ਦੀਆਂ ਪੰਜ ਪੁਸਤਕਾਂ ਕੁਲ ਮਿਲਾ ਕੇ ਬਵੰਜਾਂ ਪੁਸਤਕਾਂ ਛਪ ਚੁੱਕੀਆਂ ਹਨ। ਛੇ ਬੱਚਿਆਂ ਲਈ ਨਾਵਲ ਲਿਖੇ।
ਯੂਰਪ, ਅਮਰੀਕਾ, ਕਨੇਡਾ ਅਤੇ ਅਰਬ ਮੁਲਕਾਂ ਦਾ ਕਈ ਵਾਰ ਸਫ਼ਰ ਕਰ ਚੁੱਕਾ ਹਾਂ। ਪੁਰਾਣੇ ਖੰਡਰਾਤ ਵੇਖਣ ਦਾ ਖਾਸ ਸ਼ੌਕ ਹੈ। ਲੰਡਨ, ਪੈਰਸ, ਰੋਮ ਬੇਰੂਤ, ਬਗਦਾਦ ਤੇ ਸਿੰਗਾਪੁਰ ਨੇ ਮੈਨੂੰ ਵੱਖ-ਵੱਖ ਪਹਿਲੂਆਂ ਤੋਂ ਉਤਸ਼ਾਹਤ ਕੀਤਾ।
ਗੁਰੂ ਨਾਨਕ, ਕਬੀਰ, ਵਾਰਸ ਸ਼ਾਹ, ਪ੍ਰੋ. ਪੂਰਨ ਸਿੰਘ, ਟਾਲਸਟਾਏ, ਵਿਕਟਰ ਹਿਊੂਗੋ, ਚਾਰਲਸ ਡਿਕਨਜ਼ ਤੇ ਚੇਖੋਫ ਆਦਿ ਨੇ ਮੇਰੇ ਅਹਿਸਾਸ ਨੂੰ ਝਟਕੇ ਦਿੱਤੇ।
ਸੁਭਾਅ ਵਿਚ ਸਾਦਗੀ ਹੈ। ਗ੍ਰਿਸਥੀ ਹੁੰਦਿਆਂ ਵੀ ਮਨ ਵਿਚੋਂ ਫ਼ਕੀਰੀ ਨਹੀਂ ਗਈ ਤੇ ਇਉ ਮੈਂ ਸਾਹਿਤਕ ਦੁਨੀਆਂ ਵਿਚ ਵਿਚਰਦਾ ਰਿਹਾ।

Roopmati
₹120.00
Punjabi Patarkari Da Vikas
₹550.00
ਹੱਥਲੀ ਪੁਸਤਕ ਵੱਖ-ਵੱਖ ਯੂਨੀਵਰਸਿਟੀਆਂ ਤੋਂ ਪੀ.ਐਚ.ਡੀ. ਦੀ ਡਿਗਰੀ ਲਈ ਪ੍ਰਵਾਣਤ ਖੋਜ-ਪ੍ਰਬੰਧ ਨੂੰ ਪ੍ਰਕਾਸ਼ਿਤ ਕਰਨ ਦੀ ਭਾਸ਼ਾ ਵਿਭਾਗ ਪੰਜਾਬ ਦੀ ਸਕੀਮ ਤਹਿਤ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਵਿਸ਼ਵ ਪੱਧਰੀ ਪੱਤਰਕਾਰੀ ਦੀ ਵਿਸ਼ਲੇਸ਼ਣਾਤਮਕ ਸਮੀਖਿਆ ਅਤੇ ਮੁਲਾਂਕਣ ਕਰਦਿਆਂ ਖੋਜਕਾਰ ਨੇ ਉਨ੍ਹਾਂ ਹਾਲਤਾਂ ਦਾ ਵਿਸਥਾਰ ਨਾਲ ਵਰਨਣ ਕੀਤਾ ਹੈ ਜਿਨ੍ਹਾਂ ਅਧੀਨ ਪੰਜਾਬੀ ਪੱਤਰਕਾਰੀ ਉਗਮੀ ਅਤੇ ਸਮੇਂ ਦੇ ਨਾਲ ਆਪਣੇ ਸਰੂਪ ਨੂੰ ਸੰਵਾਰਦੀ ਹੋਈ ਵਰਤਮਾਨ ਦੌਰ ਵਿਚ ਪੁੱਜੀ ਹੈ।
ਸਦਾ ਸਮੇਂ ਦੀ ਨਬਜ਼ ਨੂੰ ਪਛਾਣ ਕੇ ਤੁਰਨ ਦੀ ਖ਼ੂਬੀ ਪੱਤਰਕਲਾ ਦਾ ਇਕ ਅਟੁੱਟ ਅੰਗ ਮੰਨੀ ਜਾਂਦੀ ਹੈ ਇਸ ਕਰਕੇ ਖੋਜਕਾਰ ਨੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਲਹਿਰਾਂ ਦੇ ਸੰਦਰਭ ਵਿਚ ਪੰਜਾਬੀ ਪੱਤਰਕਾਰੀ ਉੱਤੇ ਪਏ ਇਤਿਹਾਸਕ ਪ੍ਰਭਾਵਾਂ ਨੂੰ ਵੀ ਅਣਗੌਲਿਆਂ ਨਹੀਂ ਹੋਣ ਦਿੱਤਾ। ਇਹੀ ਕਾਰਨ ਹੈ ਕਿ ਖੋਜਕਾਰ ਪੰਜਾਬੀ ਪੱਤਰਕਾਰੀ ਦਾ ਵਿਗਿਆਨਕ ਅਧਿਐਨ ਕਰਦਿਆਂ ਇਸ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਦੀ ਤਸਵੀਰ ਪੇਸ਼ ਕਰਨ ਵਿਚ ਪੂਰਨ ਤੌਰ ਤੇ ਸਫਲ ਰਿਹਾ ਹੈ।
ਪੁਸਤਕ ਦਾ ਨਵਾਂ ਐਡੀਸ਼ਨ ਪਾਠਕ-ਜਗਤ ਨੂੰ ਪੇਸ਼ ਕਰਦਿਆਂ ਅਸੀਂ ਅਸੀਮ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਵਿਦਵਾਨ ਪਾਠਕ ਅਤੇ ਖੋਜੀ ਇਸ ਦੀ ਚੋਖੀ ਕਮੀ ਮਹਿਸੂਸ ਕਰ ਰਹੇ ਸਨ।

Mombattian Da Mela
₹400.00
- ਕਈ ਦਿਲ ਵਿਚ ਰਹਿੰਦੀਆਂ ਹਨ ਪਰ ਜ਼ਿੰਦਗੀ ਵਿਚੋਂ ਗੈਰ-ਹਾਜ਼ਰ ਹੁੰਦੀਆਂ ਹਨ।
- ਬਿਪਤਾ ਵੇਲੇ ਰੱਬ ਨੂੰ ਯਾਦ ਕਰਨ ਨਾਲ, ਬਿਪਤਾ ਸਹਿਣ ਯੋਗ ਹੋ ਜਾਂਦੀ ਹੈ।
- ਜਵਾਨੀ ਵਿਚ ਪੜ੍ਹਿਆ ਜਾਂਦਾ ਹੈ, ਬਾਕੀ ਸਾਰਾ ਜੀਵਨ ਸਮਝਿਆ ਜਾਂਦਾ ਹੈ।
- ਕੋਈ ਹੁੰਦੀ ਹੈ, ਜਿਸ ਨੂੰ ਵੇਖ ਕੇ ਸਾਡੀ ਅੰਦਰਲੀ ਕੁੰਡੀ ਆਪੇ ਖੁਲ੍ਹ ਜਾਂਦੀ ਹੈ।
- ਕੁਝ ਪਿਆਰ ਹੁੰਦੇ ਹਨ, ਜਿਨ੍ਹਾਂ ਵਿਚ ਨਾ ਮਿਲਣਾ ਪਹਿਲੀ ਸ਼ਰਤ ਹੁੰਦੀ ਹੈ।
- ਕਈ ਜ਼ਿੰਦਗੀ ਦਾ ਵੱਡਾ ਚੌਕ ਹੁੰਦੇ ਹਨ, ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੁੰਦਾ ਹੈ।
- ਮਾਂ ਤੋਂ ਸਿਵਾਏ ਸਾਰੇ ਆਪਣਾ ਅਹਿਸਾਨ ਜਤਲਾਉਣ ਲੱਗ ਪੈਂਦੇ ਹਨ।
- ਅੱਖਾਂ ਅਤੇ ਕੰਨ, ਸਾਡੇ ਪ੍ਰਸੰਨ ਅਤੇ ਪਰੇਸ਼ਾਨ ਹੋਣ ਦੇ ਸਾਧਨ ਹੁੰਦੇ ਹਨ।
- ਬਹੁਤ ਸਾਰੇ ਲੋਕ ਘਰ ਦਾ ਕੂੜਾ ਬਾਹਰ ਸੁੱਟਣ ਦੀ ਬਜਾਇ ਫੇਸ-ਬੁੱਕ ’ਤੇ ਪਾ ਦਿੰਦੇ ਹਨ।
- ਚੰਗਿਆਂ, ਪਿਆਰਿਆਂ, ਸੋਹਣਿਆਂ, ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ।
- ਚੰਗਾ ਮਹਿਮਾਨ ਉਹ ਹੁੰਦਾ ਹੈ, ਜਿਸ ਨੂੰ ਰਵਾਨਾ ਹੋਣ ਦਾ ਹੁਨਰ ਆਉਂਦਾ ਹੈ।
- ਮਨੁੱਖ ਦੀਆਂ ਨਿੱਜੀ ਘਾਟਾਂ, ਉਸ ਨੂੰ ਚਲਾਕ ਬਣਾ ਦਿੰਦੀਆਂ ਹਨ।
- ਕੁਦਰਤ ਨਿਰਾਸ਼ ਨਹੀਂ ਹੁੰਦੀ, ਨਿਰਾਸ਼ ਨਹੀਂ ਕਰਦੀ, ਨਿਰਾਸ਼ ਰਹਿਣ ਨਹੀਂ ਦਿੰਦੀ।
- ਰੁੱਸੀ ਹੋਈ ਪਤਨੀ ਦੀਆਂ ਸ਼ਰਤਾਂ, ਸ਼ਰਤਾਂ ਵਰਗੀਆਂ, ਸ਼ਰਤਾਂ ਨਹੀਂ ਹੁੰਦੀਆਂ।
- ਜਿਹੜੇ ਤੁਹਾਡੀ ਸਫ਼ਲਤਾ ਹੀ ਵੇਖਦੇ ਹਨ, ਉਨ੍ਹਾਂ ਨੇ ਤੁਹਾਡੀ ਜੱਦੋਜਹਿਦ ਨਹੀਂ ਵੇਖੀ ਹੁੰਦੀ।
- ਜਦੋਂ ਦੁਸ਼ਮਣੀ ਲੰਮੀ ਹੋਵੇ ਤਾਂ ਕੋਈ ਵੀ ਸਮਝੌਤਾ ਹੰਢਣਸਾਰ ਨਹੀਂ ਹੋਵੇਗਾ।

Wirlan Wichon Jhakdi Zindgi
₹250.00
Khaak Jed Na Koi
₹400.00