Civil Lines
₹300.00
ਪਰ ਮੈਂ ਇਸ ਨਾਵਲ ਵਿਚ ਪਿਆਰ ਦੀ ਗੰਦੀ ਦਲਦਲ ਵਿਚ ਖੁੱਭੀ ਤੇ ਆਰਥਿਕ ਲਿਹਾਜ ਨਾਲ ਵੀ ਕੜਾਕੜ ਟੁੱਟਦੀ ਜਾ ਰਹੀ ਉਚ-ਮੱਧ ਜਮਾਤ ਦਾ ਕਲਿਆਣ ਕੇਵਲ ਮੱਧ ਸ਼ੇ੍ਰਣੀ ਨਾਲ ਹੀ ਮਿਲ ਕੇ ਤੁਰਨ ਵਿਚ ਹੈ, ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮਨਚਲੇ ਪਾਤਰਾਂ, ਮਾਹੌਲ ਦੀ ਬੇਰਸ ਬੋਲੀ, ਨੀਵੇਂ ਇਖਲਾਕ ਤੇ ਚੰਚਲ ਸੁਭਾਵਾਂ ਨੂੰ ਨੇੜੇ ਹੋ ਕੇ ਚਿਤਰਨ ਦਾ ਯਤਨ ਕੀਤਾ ਹੈ। ਕਿਵੇਂ ਇਹ ਲੋਕ ਇਕ ਦੂਜੇ ਨਾਲ ਦੋਸਤੀਆਂ ਤੇ ਪਿਆਰ ਪਾਉਂਦੇ ਹਨ, ਫਿਰ ਆਪਣੇ ਪਿਆਰਿਆਂ ਨਾਲ ਠੱਗੀਆਂ, ਲਾਰੇ, ਧੋਖੇ ਤੇ ਬੇਵਫਾਈ ਕਰਦੇ ਹਨ। ਇਹ ਤਬਕਾ ਹਾਲਾਤ ਦੀਆਂ ਤਲਖੀਆਂ, ਜਿਹੜੀਆਂ ਅਵੱਸ਼ ਵਾਪਰੀਆਂ ਹੁੰਦੀਆਂ ਹਨ, ਤੋਂ ਘਬਰਾ ਕੇ ਧਾਰੋ-ਧਾਰ ਰੋਂਦਾ ਹੈ, ਖੁਦਕਸ਼ੀ ਵੱਲ ਦੌੜਦਾ ਹੈ, ਏਥੋਂ ਤਕ ਕਿ ਆਪਣੇ ਨਿੱਜਤਵ ਨੂੰ ਵੀ ਨਫ਼ਰਤ ਕਰਨ ਲੱਗ ਪੈਂਦਾ ਹੈ। ਤੇ ਇਸ ਦੇ ਪਾਤਰ ਏਨੇ ਜਜ਼ਬਾਤੀ ਕਿ ਕਿਸੇ ਖ਼ੁਦੀ ਦੀ ਮਮੂੁਲੀ ਲਹਿਰ ਵਿਚ ਬਾਵਰੇ ਹੋ ਹੋ ਜਾਂਦੇ ਹਨ। ਸਮਾਜੀ ਜੱਦੋ-ਜਹਿਦ ਵਿਚ ਇਹ ਲੋਕ ਕਿਰਤੀ ਨਾ ਹੋਣ ਕਰਕੇ ਵਿਸ਼ਵਾਸ ਤੇ ਭਰੋਸੇ ਦੀ ਥਾਂ ਨਹੀਂ ਪੂਰਦੇ।

Ladha Pari Ne Chann Ujaar Vichon
₹200.00
ਆਤਮਘਾਤ ਕਰਨ ਵਾਲੇ ਕਿਸਾਨ ਭਰਾਵੋ! ਬੀਰ ਬਹਾਦਰ ਪੁਰਖਿਆਂ ਦੀ ਤਾਰੀਖ਼ ਤੁਹਾਨੂੰ ਵੰਗਾਰਦੀ ਹੈ: ਆਪਣੇ ਕਿਸਾਨੀ ਸੰਦਾਂ ਨਾਲ ਮੁਕਤੀ ਮਾਰਗ ਵਾਲੇ ਹਥਿਆਰ ਵੀ ਰਾਖੀ ਵਜੋਂ ਸੰਭਾਲੋ। ਹੱਕ-ਹਲਾਲ ਦੀ ਦਿਨ ਰਾਤ ਕਮਾਈ ਕਰਨ ਵਾਲਾ ਕਾਮਾ ਕਿਸਾਨ ਭੁੱਖਾ ਮਰੇ, ਇਸ ਆਜ਼ਾਦੀ ਨੂੰ ਲਾਹਨਤ ਨਹੀਂ? ਆਜ਼ਾਦੀ ਤਾਂ ਸਭਨਾਂ ਲਈ ਸੁਖਦਾਤੀ ਹੁੰਦੀ ਐ। ਫਿਰ ਕਾਮਿਆਂ ਕਿਸਾਨਾਂ ਦਾ ਸੁਖ ਕੀਹਨੇ ਚੁਰਾ ਲਿਆ?
ਤਾਰੀਖ਼ੀ ਸੱਚ ਇਹ ਹੈ, ਹੇਰਾ ਫੇਰੀਆਂ ਨਾਲ ਚੁਸਤ ਬੇਈਮਾਨਾਂ ਤੇ ਗ਼ਦਾਰਾਂ ਹਕੂਮਤ ਹੱਥਿਆ ਲਈ ਹੈ। ਸਾਡੇ ਮਹਾਨ ਪੁਰਖਿਆਂ ਹੱਕੀ ਨਾਅਰਾ ਲਾਇਆ ਸੀ: ‘‘ਪਗੜੀ ਸੰਭਾਲ ਜੱਟਾ’’। ਉਸ ਨਾਅਰੇ ਬਿਨਾਂ ਹੁਣ ਫਿਰ ਗੁਜ਼ਾਰਾ ਨਹੀਂ। ਬਹਾਦਰੋ! ਰਲੋ ਤੇ ਜੁੜੋ, ਇਸ ਕੰਗਾਲੀ ਤੇ ਨਖਿਧ ਗੁਲਾਮੀ ਨੂੰ ਇਕ ਇਨਕਲਾਬੀ ਧੱਕਾ ਹੋਰ ਦਿਓ। ਹੋਰ ਕੋਈ ਚਾਰਾ ਨਹੀਂ। ਜੇ ਮੋਰਚਾ ਛੱਡ ਕੇ ਭੱਜੋਗੇ; ਜ਼ਮਾਨੇ ਦੇ ਗੀਦੀ ਬਣੋਗੇ ਤੇ ਤੁਹਾਨੂੰ ਬੀਰ ਬਹਾਦਰਾਂ ਤੇ ਸੂਰਮੇ ਸ਼ਹੀਦ ਪੁਰਖਿਆਂ ਦੇ ਜਾਏ ਕਿਸੇ ਨਹੀਂ ਕਹਿਣਾ। ਸੋ ਇੱਜ਼ਤ, ਅਣਖ ਤੇ ਪੱਗ ਦੀ ਲਾਜ ਸੰਭਾਲੋ; ਭਾਵੇਂ ਕਿਵੇਂ ਸੰਭਾਲੋ।

Punjabio ! Jeena Hai Ke Marna
₹150.00
Roop Dhara
₹300.00
Punjabi Patarkari Da Vikas
₹550.00
ਹੱਥਲੀ ਪੁਸਤਕ ਵੱਖ-ਵੱਖ ਯੂਨੀਵਰਸਿਟੀਆਂ ਤੋਂ ਪੀ.ਐਚ.ਡੀ. ਦੀ ਡਿਗਰੀ ਲਈ ਪ੍ਰਵਾਣਤ ਖੋਜ-ਪ੍ਰਬੰਧ ਨੂੰ ਪ੍ਰਕਾਸ਼ਿਤ ਕਰਨ ਦੀ ਭਾਸ਼ਾ ਵਿਭਾਗ ਪੰਜਾਬ ਦੀ ਸਕੀਮ ਤਹਿਤ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਵਿਸ਼ਵ ਪੱਧਰੀ ਪੱਤਰਕਾਰੀ ਦੀ ਵਿਸ਼ਲੇਸ਼ਣਾਤਮਕ ਸਮੀਖਿਆ ਅਤੇ ਮੁਲਾਂਕਣ ਕਰਦਿਆਂ ਖੋਜਕਾਰ ਨੇ ਉਨ੍ਹਾਂ ਹਾਲਤਾਂ ਦਾ ਵਿਸਥਾਰ ਨਾਲ ਵਰਨਣ ਕੀਤਾ ਹੈ ਜਿਨ੍ਹਾਂ ਅਧੀਨ ਪੰਜਾਬੀ ਪੱਤਰਕਾਰੀ ਉਗਮੀ ਅਤੇ ਸਮੇਂ ਦੇ ਨਾਲ ਆਪਣੇ ਸਰੂਪ ਨੂੰ ਸੰਵਾਰਦੀ ਹੋਈ ਵਰਤਮਾਨ ਦੌਰ ਵਿਚ ਪੁੱਜੀ ਹੈ।
ਸਦਾ ਸਮੇਂ ਦੀ ਨਬਜ਼ ਨੂੰ ਪਛਾਣ ਕੇ ਤੁਰਨ ਦੀ ਖ਼ੂਬੀ ਪੱਤਰਕਲਾ ਦਾ ਇਕ ਅਟੁੱਟ ਅੰਗ ਮੰਨੀ ਜਾਂਦੀ ਹੈ ਇਸ ਕਰਕੇ ਖੋਜਕਾਰ ਨੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਲਹਿਰਾਂ ਦੇ ਸੰਦਰਭ ਵਿਚ ਪੰਜਾਬੀ ਪੱਤਰਕਾਰੀ ਉੱਤੇ ਪਏ ਇਤਿਹਾਸਕ ਪ੍ਰਭਾਵਾਂ ਨੂੰ ਵੀ ਅਣਗੌਲਿਆਂ ਨਹੀਂ ਹੋਣ ਦਿੱਤਾ। ਇਹੀ ਕਾਰਨ ਹੈ ਕਿ ਖੋਜਕਾਰ ਪੰਜਾਬੀ ਪੱਤਰਕਾਰੀ ਦਾ ਵਿਗਿਆਨਕ ਅਧਿਐਨ ਕਰਦਿਆਂ ਇਸ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਦੀ ਤਸਵੀਰ ਪੇਸ਼ ਕਰਨ ਵਿਚ ਪੂਰਨ ਤੌਰ ਤੇ ਸਫਲ ਰਿਹਾ ਹੈ।
ਪੁਸਤਕ ਦਾ ਨਵਾਂ ਐਡੀਸ਼ਨ ਪਾਠਕ-ਜਗਤ ਨੂੰ ਪੇਸ਼ ਕਰਦਿਆਂ ਅਸੀਂ ਅਸੀਮ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਵਿਦਵਾਨ ਪਾਠਕ ਅਤੇ ਖੋਜੀ ਇਸ ਦੀ ਚੋਖੀ ਕਮੀ ਮਹਿਸੂਸ ਕਰ ਰਹੇ ਸਨ।

Mombattian Da Mela
₹500.00
- ਕਈ ਦਿਲ ਵਿਚ ਰਹਿੰਦੀਆਂ ਹਨ ਪਰ ਜ਼ਿੰਦਗੀ ਵਿਚੋਂ ਗੈਰ-ਹਾਜ਼ਰ ਹੁੰਦੀਆਂ ਹਨ।
- ਬਿਪਤਾ ਵੇਲੇ ਰੱਬ ਨੂੰ ਯਾਦ ਕਰਨ ਨਾਲ, ਬਿਪਤਾ ਸਹਿਣ ਯੋਗ ਹੋ ਜਾਂਦੀ ਹੈ।
- ਜਵਾਨੀ ਵਿਚ ਪੜ੍ਹਿਆ ਜਾਂਦਾ ਹੈ, ਬਾਕੀ ਸਾਰਾ ਜੀਵਨ ਸਮਝਿਆ ਜਾਂਦਾ ਹੈ।
- ਕੋਈ ਹੁੰਦੀ ਹੈ, ਜਿਸ ਨੂੰ ਵੇਖ ਕੇ ਸਾਡੀ ਅੰਦਰਲੀ ਕੁੰਡੀ ਆਪੇ ਖੁਲ੍ਹ ਜਾਂਦੀ ਹੈ।
- ਕੁਝ ਪਿਆਰ ਹੁੰਦੇ ਹਨ, ਜਿਨ੍ਹਾਂ ਵਿਚ ਨਾ ਮਿਲਣਾ ਪਹਿਲੀ ਸ਼ਰਤ ਹੁੰਦੀ ਹੈ।
- ਕਈ ਜ਼ਿੰਦਗੀ ਦਾ ਵੱਡਾ ਚੌਕ ਹੁੰਦੇ ਹਨ, ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੁੰਦਾ ਹੈ।
- ਮਾਂ ਤੋਂ ਸਿਵਾਏ ਸਾਰੇ ਆਪਣਾ ਅਹਿਸਾਨ ਜਤਲਾਉਣ ਲੱਗ ਪੈਂਦੇ ਹਨ।
- ਅੱਖਾਂ ਅਤੇ ਕੰਨ, ਸਾਡੇ ਪ੍ਰਸੰਨ ਅਤੇ ਪਰੇਸ਼ਾਨ ਹੋਣ ਦੇ ਸਾਧਨ ਹੁੰਦੇ ਹਨ।
- ਬਹੁਤ ਸਾਰੇ ਲੋਕ ਘਰ ਦਾ ਕੂੜਾ ਬਾਹਰ ਸੁੱਟਣ ਦੀ ਬਜਾਇ ਫੇਸ-ਬੁੱਕ ’ਤੇ ਪਾ ਦਿੰਦੇ ਹਨ।
- ਚੰਗਿਆਂ, ਪਿਆਰਿਆਂ, ਸੋਹਣਿਆਂ, ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ।
- ਚੰਗਾ ਮਹਿਮਾਨ ਉਹ ਹੁੰਦਾ ਹੈ, ਜਿਸ ਨੂੰ ਰਵਾਨਾ ਹੋਣ ਦਾ ਹੁਨਰ ਆਉਂਦਾ ਹੈ।
- ਮਨੁੱਖ ਦੀਆਂ ਨਿੱਜੀ ਘਾਟਾਂ, ਉਸ ਨੂੰ ਚਲਾਕ ਬਣਾ ਦਿੰਦੀਆਂ ਹਨ।
- ਕੁਦਰਤ ਨਿਰਾਸ਼ ਨਹੀਂ ਹੁੰਦੀ, ਨਿਰਾਸ਼ ਨਹੀਂ ਕਰਦੀ, ਨਿਰਾਸ਼ ਰਹਿਣ ਨਹੀਂ ਦਿੰਦੀ।
- ਰੁੱਸੀ ਹੋਈ ਪਤਨੀ ਦੀਆਂ ਸ਼ਰਤਾਂ, ਸ਼ਰਤਾਂ ਵਰਗੀਆਂ, ਸ਼ਰਤਾਂ ਨਹੀਂ ਹੁੰਦੀਆਂ।
- ਜਿਹੜੇ ਤੁਹਾਡੀ ਸਫ਼ਲਤਾ ਹੀ ਵੇਖਦੇ ਹਨ, ਉਨ੍ਹਾਂ ਨੇ ਤੁਹਾਡੀ ਜੱਦੋਜਹਿਦ ਨਹੀਂ ਵੇਖੀ ਹੁੰਦੀ।
- ਜਦੋਂ ਦੁਸ਼ਮਣੀ ਲੰਮੀ ਹੋਵੇ ਤਾਂ ਕੋਈ ਵੀ ਸਮਝੌਤਾ ਹੰਢਣਸਾਰ ਨਹੀਂ ਹੋਵੇਗਾ।

Gadri Gulab Kaur
₹150.00
-ਮੈਨੂੰ ਤੇਰੇ ਲੱਛਣਾਂ ਬਾਰੇ ਸ਼ੱਕ ਤਾਂ ਹੈ ਤੀ, ਪਰ ਤੂੰ ਇੱਦਾਂ ਮੌਕੇ ਤੇ ਧੋਖਾ ਦੇਵੇਂਗਾ, ਇਹ ਨਹੀਂ ਤੀ ਪਤਾ।’...
-ਜਾਹ ਮੈਂ ਨੀ ਜਾਣਾ, ਤੂੰ ਜਾਣਾ ਹੈ ਤਾਂ ਜਾਹ।’ ਮਾਨ ਸਿੰਘ ਲਕੀਰ ਖਿੱਚ ਗਿਆ।
-ਪੱਕੀ ਗੱਲ ਹੈ ਨਹੀਂ ਜਾਣਾ? ’ ਗੁਲਾਬ ਕੌਰ ਨੂੰ ਯਕੀਨ ਨਾ ਆਇਆ, ਗੁੱਸੇ ਵਿਚ ਉਸਦਾ ਚਿਹਰਾ ਤਪਣ ਲੱਗਾ।
-ਹਾਂ, ਨਹੀਂ ਜਾਣਾ, ਨਹੀਂ ਜਾਣਾ, ਨਹੀਂ ਜਾਣਾ।’ ਮਾਨ ਸਿੰਘ ਨੇ ਧਰਤੀ ’ਤੇ ਪੈਰ ਮਾਰਨਾ ਚਾਹਿਆ, ਪਰ ਸ਼ਰਾਬੀ ਹੋਣ ਕਰਕੇ ਥਿੜਕ ਗਿਆ ਤੇ ਡਿੱਗ ਪਿਆ।
ਗੁਲਾਬ ਕੌਰ ਨੂੰ ਹੋਰ ਗੁੱਸਾ ਚੜ੍ਹ ਗਿਆ। ਉਸਨੇ ਆਪਣੀਆਂ ਚੂੜੀਆਂ ਲਾਹ ਕੇ, ਮਾਨ ਸਿੰਘ ਦੇ ਮੂੰਹ ਉੱਪਰ ਵਗਾਹ ਮਾਰੀਆਂ :
-ਤੂੰ ਕੌਮ ਨੂੰ ਲਾਜ ਲਾਈ ਹੈ। ਤੂੰ ਮੇਰਾ ਵੀ ਅਪਮਾਨ ਕੀਤਾ ਹੈ। ਤੂੰ ਇਹ ਮਰਦਾਂ ਵਾਲਾ ਕੰਮ ਨਹੀਂ ਕੀਤਾ। ਲੈ ਆਹ ਚੂੜੀਆਂ ਪਹਿਨ ਲਾ। ਮੈਂ ਚੱਲੀ ਆਂ। ਅੱਜ ਤੋਂ ਤੂੰ ਮੇਰਾ ਪਤੀ ਨੀ ਹੈਂ, ਨਾ ਮੈਂ ਤੇਰੀ ਘਰ ਵਾਲੀ ਹਾਂ।’ ਵੰਗਾਰ ਕੇ ਗੁਲਾਬ ਕੌਰ ਨੇ ਆਪਣੀ ਗਠੜੀ ਚੁੱਕੀ ਤੇ ਘਰੋਂ ਬਾਹਰ ਨਿਕਲਕੇ ਵਾਹੋ-ਦਾਹੀ ਬੰਦਰਗਾਹ ਵੱਲ ਦੌੜ ਪਈ।